ਗੋਇੰਦਵਾਲ ਸਾਹਿਬ : ਮਹਾਕਾਲੀ ਮੰਦਰ ‘ਚ ਅਣਪਛਾਤਿਆਂ ਨੇ ਭਗਤ ‘ਤੇ ਕੀਤਾ ਜਾਨਲੇਵਾ ਹਮਲਾ, ਸ਼ਰਧਾਲੂ ਵੀ ਹੋਏ ਗੰਭੀਰ ਜ਼ਖ਼ਮੀ, ਘਟਨਾ CCTV ‘ਚ ਕੈਦ

0
2154

ਤਰਨਤਾਰਨ (ਬਲਜੀਤ ਸਿੰਘ) | ਕਸਬਾ ਗੋਇੰਦਵਾਲ ਸਾਹਿਬ ਵਿਖੇ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਦੋਂ ਮਹਾਕਾਲੀ ਮੰਦਰ ‘ਚ 15-20 ਅਣਪਛਾਤੇ ਵਿਅਕਤੀਆਂ ਨੇ ਮੰਦਰ ਦੇ ਭਗਤ ਦਲਜੀਤ ‘ਤੇ ਜਾਨਲੇਵਾ ਹਮਲਾ ਕਰ ਦਿੱਤਾ।

ਇਸ ਦੌਰਾਨ ਭਗਤ ਦਲਜੀਤ ਤੇ ਉਸ ਦੀ ਪਤਨੀ ਜਸਬੀਰ ਕੌਰ ਦਾ ਬਚਾ ਕਰਦੇ ਸਮੇਂ ਸੰਗਤ ਨੂੰ ਵੀ ਗੰਭੀਰ ਸੱਟਾਂ ਲੱਗ ਗਈਆਂ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਮੰਦਰ ਦੇ ਸੰਚਾਲਕ ਭਗਤ ਦਲਜੀਤ ਨੇ ਦੱਸਿਆ ਕਿ ਮੰਦਰ ਦੇ ਸਾਹਮਣੇ ਕੁਝ ਨੌਜਵਾਨ ਹਰ ਰੋਜ਼ ਆ ਕੇ ਖੜ੍ਹ ਜਾਂਦੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਉੱਥੇ ਖੜ੍ਹਨ ਤੋਂ ਰੋਕਿਆ ਤਾਂ ਉਹ ਗਲਤ ਬੋਲਣ ਲੱਗ ਪਏ ਅਤੇ ਥੋੜ੍ਹੀ ਦੇਰ ਬਾਅਦ 15-20 ਵਿਅਕਤੀਆਂ ਨੇ ਮੰਦਰ ‘ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਕੀਰਤਨ ਕਰ ਰਹੇ ਸਨ ਅਤੇ ਮੰਦਰ ‘ਚ ਆਏ 6-7 ਸ਼ਰਧਾਲੂਆਂ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ।

ਭਗਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਐੱਸਐੱਚਓ ਨਵਦੀਪ ਸਿੰਘ ਨੇ ਕਿਹਾ ਕਿ ਬਿਆਨਾਂ ਦੇ ਅਧਾਰ ‘ਤੇ ਅਗਲੀ ਕਰਵਾਈ ਕੀਤੀ ਜਾਵੇਗੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)