4 ਏਕੜ ਜ਼ਮੀਨ ਗਹਿਣੇ ਪਾ ਪਤਨੀ ਨੂੰ ਭੇਜਿਆ ਇੰਗਲੈਂਡ, ਸਹੁਰੇ ਘਰ ਪਹੁੰਚਿਆ ਤਾਂ ਪਤਾ ਲੱਗਾ ਪਤਨੀ ਦਾ ਪਹਿਲਾਂ ਵੀ ਹੋ ਚੁੱਕਾ ਹੈ ਵਿਆਹ

0
1444

ਤਰਨਤਾਰਨ (ਬਲਜੀਤ ਸਿੰਘ) | ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਵਿਦੇਸ਼ ਜਾਣ ਲਈ ਹਰ ਹਥਕੰਡਾ ਅਪਣਾ ਰਹੇ ਹਨ। ਕਈ ਨੌਜਵਾਨ ਆਪਣੀਆਂ ਜ਼ਮੀਨਾਂ ਗਹਿਣੇ ਪਾ ਕੇ ਲੱਖਾਂ ਰੁਪਏ ਲਾ ਕੇ ਆਪਣੀਆਂ ਪਤਨੀਆਂ ਨੂੰ ਵਿਦੇਸ਼ ਭੇਜ ਰਹੇ ਹਨ ਪਰ ਪਤਨੀਆਂ ਵਿਦੇਸ਼ ਪਹੁੰਚ ਕੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲੋਂ ਨਾਤਾ ਤੋੜ ਲੈਂਦੀਆਂ ਹਨ, ਜਿਸ ਦੀਆਂ ਕਈ ਉਦਾਹਰਨਾਂ ਹੁਣ ਸਾਡੇ ਸਾਹਮਣੇ ਆ ਰਹੀਆਂ ਹਨ।

ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ਿਲਾ ਤਰਨਤਾਰਨ ਦੀ ਸਬ ਤਹਿਸੀਲ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਸਾਂਧਰਾ ਦਾ ਹੈ, ਜਿਥੋਂ ਦੇ ਕੰਵਲ ਸਿੰਘ ਪੁੱਤਰ ਬਲਰਾਜ ਸਿੰਘ ਦਾ ਵਿਆਹ ਪਿੰਡ ਸਭਰਾ ਦੀ ਲਵਪ੍ਰੀਤ ਕੌਰ ਨਾਲ ਮਿਤੀ 8-4-2019 ਨੂੰ ਹੋਇਆ ਸੀ ਅਤੇ 30 ਜਨਵਰੀ 2020 ਨੂੰ ਉਸ ਨੇ 4 ਏਕੜ ਜ਼ਮੀਨ 7 ਸਾਲ ਲਈ 20 ਲੱਖ ਰੁਪਏ ਵਿੱਚ ਗਹਿਣੇ ਦਿੱਤੀ।

ਕਰੀਬ 17 ਲੱਖ 50 ਹਜ਼ਾਰ ਰੁਪਏ ਖਰਚ ਕਰਕੇ ਆਪਣੀ ਪਤਨੀ ਨੂੰ ਇੰਗਲੈਂਡ ਭੇਜ ਦਿੱਤਾ। ਇੰਗਲੈਂਡ ਪਹੁੰਚਣ ਤੋਂ 20 ਦਿਨ ਪਤਨੀ ਨੇ ਠੀਕ ਤਰ੍ਹਾਂ ਨਾਲ ਸੰਪਰਕ ਕੀਤਾ ਪਰ ਬਾਅਦ ਵਿੱਚ ਉਸ ਦਾ ਰਵੱਈਆ ਬਦਲ ਗਿਆ ਤੇ ਹੋਰ ਰੁਪਇਆਂ ਦੀ ਮੰਗ ਕਰਨ ਲੱਗ ਪਈ।

ਨੌਜਵਾਨ ਨੇ ਕਿਹਾ ਕਿ ਜਦ ਅਸੀਂ ਪੰਚਾਇਤ ਲੈ ਕੇ ਉਸ ਦੇ ਘਰ ਗਏ ਤਾਂ ਸਾਨੂੰ ਪਤਾ ਲੱਗਾ ਕਿ ਉਸ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਪਰ ਸਾਨੂੰ ਲੜਕੀ ਪਰਿਵਾਰ ਵੱਲੋਂ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਤੇ ਲੜਕੀ ਨੂੰ ਵਾਪਸ ਭਾਰਤ ਡਿਪੋਰਟ ਕਰਨ ਦੀ ਮੰਗ ਕੀਤੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)