ਜਲੰਧਰ | ਕੋਰੋਨਾ ਤੋਂ ਬਚਾ ਲਈ ਲੋਕ ਵੱਧ-ਚੜ੍ਹ ਕੇ ਵੈਕਸੀਨ ਲਗਵਾ ਰਹੇ ਹਨ ਪਰ ਸਿਹਤ ਵਿਭਾਗ ਕੋਲ ਸਟਾਕ ਨਹੀਂ ਹੈ। ਕੋਵੀਸ਼ੀਲਡ ਨੂੰ ਲੈ ਕੇ ਪਹਿਲਾਂ ਹੀ ਮਾਰਾਮਾਰੀ ਚੱਲ ਰਹੀ ਹੈ।
ਐਤਵਾਰ ਨੂੰ ਜ਼ਿਲੇ ‘ਚ ਇੱਕ ਵੀ ਸੈਂਟਰ ਨਹੀਂ ਚੱਲਿਆ। ਅੱਜ ਵੀ ਸਥਿਤੀ ਇਹੋ-ਜਿਹੀ ਹੀ ਰਹਿਣ ਵਾਲੀ ਹੈ ਕਿਉਂਕਿ ਵਿਭਾਗ ਕੋਲ ਕੋਈ ਸੂਚਨਾ ਨਹੀਂ ਹੈ ਕਿ ਸਟਾਕ ਕਦੋਂ ਆਏਗਾ।
ਸਿਵਲ ਹਸਪਤਾਲ ‘ਚ ਅੱਜ ਡਾਕਟਰ ਮਰੀਜਾਂ ਦੀ ਜਾਂਚ ਵੀ ਨਹੀਂ ਕਰਨਗੇ। ਸਰਕਾਰੀ ਸਿਹਤ ਕੇਂਦਰਾਂ ‘ਚ ਵੀ OPD ਬੰਦ ਰਹੇਗੀ। 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਖਿਲਾਫ ਡਾਕਟਰਾਂ ਨੇ ਸੰਘਰਸ਼ ਤੇਜ਼ ਕਰਕੇ OPD ਬੰਦ ਰੱਖਣ ਦਾ ਫੈਸਲਾ ਕੀਤਾ ਹੈ।
Weather Updates : ਅੱਜ ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਦੇ ਪੂਰਬੀ ਹਿੱਸਿਆਂ, ਮੱਧ ਪ੍ਰਦੇਸ਼, ਗੋਆ, ਮਹਾਰਾਸ਼ਟਰ ਸਮੇਤ ਬਿਹਾਰ, ਉੱਤਰ ਪ੍ਰਦੇਸ਼ ਤੇ ਦਿੱਲੀ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਹਿਮਾਲਿਆਈ ਖੇਤਰ ਅਤੇ ਉੱਤਰ ਪ੍ਰਦੇਸ਼ ਵਿੱਚ 17 ਤੋਂ 20 ਜੁਲਾਈ ਤੱਕ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
18 ਤੋਂ 20 ਜੁਲਾਈ ਤੱਕ ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਉੱਤਰ ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 18 ਜੁਲਾਈ ਨੂੰ ਦਿੱਲੀ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।