ਸ਼ਰਮਨਾਕ: ਕਾਲੇਜ ਵਿੱਚ 68 ਲੜਕੀਆਂ ਦੇ ਉਤਰਵਾਏ ਕਪੜੇ, ਕਾਰਨ ਤੇ ਕੀ ਹੈ ਪੂਰਾ ਮਾਮਲਾ ਜਾਨਣ ਲਈ ਪੜੋ ਖਬਰ

0
322

ਅਹਿਮਦਾਬਾਦ. ਗੁਜਰਾਤ ਦੇ ਕੱਛ ਦੀ ਭੁਜ ਤਹਿਸੀਲ ਵਿੱਚ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਭੁਜ ਦੇ ਇਕ ਗਰਲਜ਼ ਇੰਸਟੀਟੀਉਟ ਵਿੱਚ ਸੰਚਾਲਕਾਂ ਨੇ ਵਿਦਿਆਰਥਣਾ ਨੂੰ ਕਪੜੇ ਉਤਾਰ ਕੇ ਪੀਰੀਅਡਸ ਦੀ ਜਾਂਚ ਕਰਵਾਉਣ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਇੰਸਟੀਟੀਉਟ ਦੇ ਸੰਚਾਲਕਾਂ ਨੇ ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਤੋਂ ਬਚਣ ਲਈ ਲੜਕੀਆਂ ਦੇ ਦਸਤਖਤ ਵੀ ਕਰਵਾ ਲਏ। ਇੰਸਟੀਟੀਉਟ ਦੇ ਮਹਿਲਾ ਡਾਇਰੈਕਟਰਾਂ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਉਹ ਵਿਰੋਧ ਕਰਨਗੇ ਤਾਂ ਉਨ੍ਹਾਂ ਨੂੰ ਕਾਲਜ ਛੱਡ ਦੇਣਾ ਪਏਗਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਇਸ ਘਟਨਾ ਦਾ ਵਿਰੋਧ ਕਰਦੀਆਂ ਸੰਚਾਲਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਮਾਮਲੇ ਦੇ ਲਈ ਜਾਂਚ ਟੀਮ ਦਾ ਗਠਨ ਕੀਤਾ ਹੈ।

ਹਰ ਵਿਦਿਆਰਥਣ ਨੂੰ ਵਾਸ਼ਰੂਮ ਲਿਜਾ ਕੇ ਕਪੜੇ ਉਤਰਵਾ ਕੇ ਕੀਤੀ ਗਈ ਜਾਂਚ

ਦਰਅਸਲ, ਭੁਜ ਦੇ ਸ਼੍ਰੀ ਸਹਿਜਾਨੰਦ ਗਰਲਜ਼ ਇੰਸਟੀਟੀਉਟ ਦੀ ਵਿਦਿਆਰਥਣਾਂ ਦਾ ਆਰੋਪ ਹੈ ਕਿ ਉਨ੍ਹਾਂ ਨੂੰ 12 ਫਰਵਰੀ ਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਉਹਨਾਂ ਮੁਤਾਬਕ, ਪ੍ਰਿਸਿਪਲ ਨੇ ਉਹਨਾਂ ਨੂੰ ਕਲਾਸ ਵਿੱਚੋਂ ਕੱਢਵਾਇਆ ਸੀ। ਇਸ ਤੋਂ ਬਾਅਦ ਮਾਹਵਾਰੀ ਬਾਰੇ ਪੁੱਛਗਿੱਛ ਕਰਨ ਤੋਂ ਬਾਅਦ, ਹਰੇਕ ਵਿਦਿਆਰਥਣ ਨੂੰ ਜਾਂਚ ਲਈ ਵਾਸ਼ਰੂਮ ਬੁਲਾਇਆ ਗਿਆ। ਜਿੱਥੇ ਉਹਨਾਂ ਦੇ ਕੱਪੜੇ ਉਤਰਵਾ ਕੇ ਜਾਂਚ ਕੀਤੀ ਗਈ। ਇਸਦਾ ਵਿਰੋਧ ਕਰਨ ਤੇ ਸੰਚਾਲਕਾਂ ਨੇ ਕੁਝ ਵਿਦਿਆਰਥਣਾ ਨੂੰ ਦਫਤਰ ਵਿੱਚ ਬੁਲਾ ਕੇ ਧਮਕਾਇਆ ਵੀ ਗਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।