ਰਾਸ਼ਟਰੀ ਮਾਨਵਾਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਬਣੇ ਮਨੋਜ ਪੁੰਜ, ਕਿਹਾ- ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਾਂਗਾ

0
438

ਜਲੰਧਰ | ਰਾਸ਼ਟਰੀ ਮਾਨਵਾਧਿਕਾਰ ਸੰਗਠਨ ਪੰਜਾਬ ਦਾ ਪ੍ਰਧਾਨ ਜਲੰਧਰ ਦੇ ਮਨੋਜ ਪੁੰਜ ਨੂੰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਅੱਜ ਸਰੋਜ ਸਿੰਘਲ ਨੇ ਅਹੁੱਦੇ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਨਾਰਦਨ ਇੰਡੀਆ ਫਿਲਮ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਭਾਰਤੀ ਮਜ਼ਦੂਰ ਸੰਘ ਦੇ ਪੰਜਾਬ ਦੇ ਕੈਸ਼ੀਅਰ ਹਨ।

ਇਸ ਦੌਰਾਨ ਸਰੋਜ ਸਿੰਘਲ ਨੇ ਵਿਸ਼ਵਾਸ ਜਤਾਇਆ ਹੈ ਕਿ ਉਹ ਸੰਗਠਨ ਦਾ ਵਿਸਥਾਰ ਕਰਦੇ ਹੋਏ ਹਮੇਸ਼ਾ ਮਾਨਵਤਾ ਹਿੱਤ ਤੇ ਰਾਸ਼ਟਰੀ ਮਾਨਵਾਧਿਕਾਰ ਸੰਗਠਨ ਦੇ ਉਦੇਸ਼ ਲਈ ਕਾਰਜ ਕਰਨਗੇ।

ਇਸ ਮੌਕੇ ਤੇ ਮਨੋਜ ਪੁੰਜ ਨੇ ਦੱਸਿਆ ਕਿ ਉਹ ਰਾਸ਼ਟਰੀ ਪ੍ਰਧਾਨ ਸਰੋਜ ਸਿੰਗਲ ਅਤੇ ਜਨਰਲ ਸੈਕਟਰੀ ਰਾਜੇਸ਼ ਭਾਂਤੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਉਹ ਸਮਾਜ ਵਿੱਚ ਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨਗੇ।

ਉਹ ਸਮਾਜ ਵਿੱਚ ਰਿਸ਼ਵਤਖੋਰੀ ਖਿਲਾਫ਼ ਸੰਘਰਸ਼ ਕਰਨਗੇ ਅਤੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਅਤੇ ਸਮਾਜ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਬਾਲ ਮਜ਼ਦੂਰੀ ਤੇ ਕਾਬੂ ਪਾਉਣ ਤੇ ਬਾਲ ਵਿਆਹ ਖਿਲਾਫ ਆਪਣੀ ਜਿੰਮੇਦਾਰੀ ਨਿਭਾਉਣਗੇ।

ਇਸ ਤੋਂ ਇਲਾਵਾ ਪ੍ਰਦੁਸ਼ਣ, ਟ੍ਰੈਫਿਕ, ਪੁਲਿਸ ਪ੍ਰਸ਼ਾਸਨ, ਖਾਣ-ਪੀਣ ਪਦਾਰਥਾਂ ਵਿੱਚ ਮਿਲਾਵਟ, ਏਡਜ਼, ਕੁਦਰਤ, ਸਰਕਾਰੀ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)