ਮਾਮੂਲੀ ਝਗੜੇ ਤੋਂ ਬਾਅਦ ਦੋਸਤਾਂ ਨੇ 10ਵੀਂ ਦੇ ਸਟੂਡੈਂਟ ਨੂੰ ਨਹਿਰ ‘ਚ ਸੁੱਟ ਕੇ ਮਾਰਿਆ

0
1705

ਲੁਧਿਆਣਾ | ਟਿੱਬਾ ਰੋਡ ‘ਤੇ ਮਾਮੂਲੀ ਝਗੜੇ ਤੋਂ ਬਾਅਦ 8 ਦੋਸਤਾਂ ਨੇ ਮਿਲ ਕੇ 10ਵੀਂ ਦੇ ਸਟੂਡੈਂਟ ਨੂੰ ਘਰੋਂ ਅਗਵਾ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਨੀਲੋ ਨਹਿਰ ‘ਤੇ ਲਿਜਾ ਕੇ ਕੁੱਟਮਾਰ ਕੀਤੀ ਅਤੇ ਨਹਿਰ ‘ਚ ਸੁੱਟ ਕੇ ਮਾਰ ਦਿੱਤਾ।

ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ‘ਚੋਂ ਲਾਸ਼ ਬਰਾਮਦ ਕਰ ਲਈ ਹੈ। ਮ੍ਰਿਤਕ ਟਿੱਬਾ ਰੋਡ ਦਾ ਰਹਿਣ ਵਾਲਾ ਮੁਹੰਮਦ ਸਲੀਮ (17) ਹੈ।

ਥਾਣਾ ਟਿੱਬਾ ਪੁਲਿਸ ਨੇ ਮੁਹੰਮਦ ਮੁਰਸ਼ਫ ਦੀ ਸ਼ਿਕਾਇਤ ‘ਤੇ ਸੰਧੂ ਇਨਕਲੇਵ ਦੇ ਨੌਸ਼ਾਦ, ਟੋਨੀ, ਫਰਦੀਨ, ਅੱਬੂ ਬਕਰ, ਚਾਨੀ ਤਿਆਗੀ, ਮੁਬਾਰਕ, ਨਈਮ ਅਤੇ ਸ਼ੋਏਬ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮ੍ਰਿਤਕ ਦਾ ਭਰਾ ਹੈ, ਜਿਸ ਅਨੁਸਾਰ ਉਕਤ ਆਰੋਪੀ ਸਲੀਮ ਦੇ ਦੋਸਤ ਹਨ। ਉਹ 5 ਜੁਲਾਈ ਨੂੰ ਘਰੋਂ ਸਲੀਮ ਨੂੰ ਅਗਵਾ ਕਰਕੇ ਲੈ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਨੀਲੋ ਨਹਿਰ ‘ਤੇ ਲਿਜਾ ਕੇ ਕੁੱਟਮਾਰ ਕਰਕੇ ਸੁੱਟ ਦਿੱਤਾ।

ਇਸ ਤਰ੍ਹਾਂ ਹੋਇਆ ਖੁਲਾਸਾ

ਸ਼ਿਕਾਇਤਕਰਤਾ ਨੇ ਦੱਸਿਆ ਕਿ ਸਲੀਮ ਦੇ ਕਾਫੀ ਸਮੇਂ ਤੱਕ ਘਰ ਵਾਪਸ ਨਾ ਆਉਣ ‘ਤੇ ਘਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਇਕ ਜਾਣ-ਪਛਾਣ ਵਾਲੇ ਨੇ ਆਰੋਪੀਆਂ ਨੂੰ ਉਸ ਨੂੰ ਲਿਜਾਂਦੇ ਦੇਖਿਆ ਪਰ ਆਰੋਪੀ ਟਾਲਮਟੋਲ ਕਰਦੇ ਰਹੇ।

ਘਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਆਰੋਪੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਮਾਮੂਲੀ ਝਗੜੇ ਤੋਂ ਬਾਅਦ ਸਲੀਮ ਨੂੰ ਨਹਿਰ ‘ਚ ਸੁੱਟ ਦਿੱਤਾ ਸੀ। ਪੁਲਿਸ ਨੇ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਸਲੀਮ 10ਵੀਂ ਕਲਾਸ ਦਾ ਸਟੂਡੈਂਟ ਸੀ। ਸ਼ਿਕਾਇਤਕਰਤਾ ਅਨੁਸਾਰ ਆਰੋਪੀ ਵੀ ਉਸ ਦੇ ਦੋਸਤ ਹਨ ਅਤੇ ਅਕਸਰ ਘਰ ਆਉਂਦੇ-ਜਾਂਦੇ ਸਨ ਪਰ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨੇ ਇਹ ਹੱਤਿਆ ਕਰ ਦਿੱਤੀ।

ਐੱਸਐੱਚਓ ਪ੍ਰਮੋਦ ਕੁਮਾਰ ਅਨੁਸਾਰ ਸਲੀਮ ਅਤੇ ਉਸ ਦੇ ਦੋਸਤ ਨਹਿਰ ‘ਚ ਨਹਾਉਣ ਗਏ ਸੀ, ਜਿਥੇ ਉਹ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)