ਗੁਰਦਾਸਪੁਰ | (ਜਸਵਿੰਦਰ ਬੇਦੀ)- ਗਰਮੀ ਦਾ ਕਹਿਰ ਇੰਨਾ ਵੱਧ ਗਿਆ ਹੈ ਕਿ ਹੁਣ ਬਾਹਰ ਨਿਕਲਣਾ ਵੀ ਮੌਤ ਦਾ ਕਾਰਨ ਬਣ ਰਿਹਾ ਹੈ।
ਅਜਿਹਾ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਬਟਾਲਾ ‘ਚ ਦੇਖਣ ਨੂੰ ਮਿਲਿਆ, ਜਿੱਥੇ 46 ਸਾਲਾ ਵਿਅਕਤੀ ਸੁਦੇਸ਼ ਕੁਮਾਰ ਅੱਜ ਸਵੇਰੇ ਕਸਬਾ ਕਾਦੀਆਂ ਤੋਂ ਸਾਈਕਲ ‘ਤੇ ਘਰੋਂ ਨਿਕਲਿਆ ਪਰ ਵਾਪਸ ਘਰ ਜਾਂਦੇ ਸਮੇਂ ਐੱਸ ਐੱਸ ਪੀ ਦਫਤਰ ਨੇੜੇ ਉਸ ਦੀ ਅਚਾਨਕ ਹਾਲਤ ਵਿਗੜ ਡਿੱਗ ਗਈ।
ਲੋਕਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਥੋੜ੍ਹਾ-ਬਹੁਤ ਸਾਹ ਆ ਰਿਹਾ ਸੀ, ਜਦੋਂ ਤੱਕ ਪੁਲਿਸ ਉਸ ਤੱਕ ਪਹੁੰਚੀ ਉਸ ਦੀ ਜਾਨ ਜਾਂ ਚੁੱਕੀ ਸੀ| ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)