ਸ੍ਰੀ ਅਨੰਦਪੁਰ ਸਾਹਿਬ (ਦਵਿੰਦਰਪਾਲ ਸਿੰਘ) | ਫਲਾਇੰਗ ਸਿੱਖ ਦੇ ਨਾਂ ਤੋਂ ਮਸ਼ਹੂਰ ਮਿਲਖਾ ਸਿੰਘ ਦੀਆ ਅਸਥੀਆਂ ਉਨ੍ਹਾਂ ਦੇ ਪਰਿਵਾਰ ਨੇ ਗੁਰੂਦਵਾਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ।
ਅਸਥੀਆਂ ਜਲ ਪ੍ਰਵਾਹ ਕਰਨ ਲਈ ਮਿਲਖਾ ਸਿੰਘ ਦਾ ਬੇਟਾ ਜੀਵ ਮਿਲਖਾ ਸਿੰਘ, ਦੋ ਬੇਟੀਆਂ ਅਤੇ ਹੋਰ ਪਰਿਵਾਰਕ ਮੈਂਬਰ ਪਹੁੰਚੇ ਸਨ।
ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਹੋਇਆ ਸੀ। ਮਿਲਖਾ ਸਿੰਘ ਨੇ 1960 ਦੇ ਸਮਰ ਓਲੰਪਿਕ ਅਤੇ 1964 ਸਮਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਥ੍ਰੋ ਵਿੱਚ ਕਾਮਨਵੈਲਥ ਨਹੀਂ ਜਿੱਤਿਆ ਮਿਲਖਾ ਅਜਿਹੇ ਇੱਕਲੇ ਅਥਲੀਟ ਸਨ ਜਿਹਨਾਂ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)







































