ਐਤਵਾਰ ਨੂੰ ਜਲੰਧਰ ‘ਚ ਰਾਤ 8 ਵਜੇ ਤੱਕ ਖੁੱਲ੍ਹ ਸਕਦੀਆਂ ਸਾਰੀਆਂ ਦੁਕਾਨਾਂ, ਨਹੀਂ ਹੋਵੇਗਾ ਸੰਡੇ ਲੌਕਡਾਊਨ

0
2927

ਜਲੰਧਰ | ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਐਤਵਾਰ ਦੇ ਲੌਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ। ਐਤਵਾਰ 20 ਜੂਨ ਨੂੰ ਸਾਰੀਆਂ ਦੁਕਾਨਾਂ ਰਾਤ 8 ਵਜੇ ਤੱਕ ਖੁੱਲ੍ਹ ਸਕਦੀਆਂ ਹਨ।

ਕੋਰੋਨਾ ਕੇਸ ਘੱਟਦਿਆਂ ਦਿੱਤੀ ਜਾ ਰਹੀ ਰਾਹਤ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਜਲੰਧਰ ਵਿੱਚ ਲੌਕਡਾਊਨ ਨਹੀਂ ਹੋਵੇਗਾ। ਐਤਵਾਰ ਨੂੰ ਵੀ ਹਰ ਤਰ੍ਹਾਂ ਦੀ ਦੁਕਾਨ ਖੁੱਲ੍ਹੇਗੀ।

ਮੰਗਲਵਾਰ 15 ਜੂਨ ਨੂੰ ਰਾਤ ਕਰੀਬ 10.30 ਵਜੇ ਡੀਸੀ ਨੇ ਇਹ ਆਰਡਰ ਜਾਰੀ ਕੀਤੇ ਸਨ। ਥੱਲ੍ਹੇ ਆਰਡਰ ਦੀ ਕਾਪੀ ਵਿੱਚ ਪੜ੍ਹਿਆ ਜਾ ਸਕਦਾ ਹੈ ਜਿਸ ਵਿੱਚ ਸਾਫ ਲਿੱਖਿਆ ਹੈ ਸੋਮਵਾਰ ਤੋਂ ਐਤਵਾਰ ਤੱਕ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਐਤਵਾਰ ਨੂੰ ਵੀ ਹੁਣ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ ਅਤੇ ਜਲੰਧਰ ਵਿੱਚ ਐਤਵਾਰ ਲੌਕਡਾਊਨ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਜ਼ਿਲੇ ਵਿੱਚ ਢਾਬੇ, ਰੈਸਟੋਰੈਂਟ, ਸਿਨੇਮਾਘਰ, ਜਿੰਮ ਅੱਧੀ ਸਮੱਰਥਾ ਨਾਲ ਖੁੱਲ੍ਹ ਸਕਣਗੇ। ਇਨ੍ਹਾਂ ਦੇ ਸਟਾਫ ਨੂੰ ਘੱਟੋ-ਘੱਟ ਵੈਕਸੀਨ ਦੀ ਇੱਕ ਡੋਜ਼ ਜ਼ਰੂਰ ਲੱਗੀ ਹੋਵੇ।

ਨੋਟ – ਇਸ ਖਬਰ ਨੂੰ ਆਪਣੀ ਜਾਣ-ਪਛਾਣ ਦੇ ਲੋਕਾਂ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਨ੍ਹਾਂ ਤੱਕ ਵੀ ਸਹੀ ਜਾਣਕਾਰੀ ਪਹੁੰਚ ਸਕੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

Video : ਲੌਕਡਾਊਨ ‘ਚ ਨੌਕਰੀ ਗਈ, ਕੈਂਸਰ ਨਾਲ ਪਤੀ ਦੀ ਮੌਤ; ਜ਼ਮੈਟੋ ‘ਚ ਕੰਮ ਕਰਕੇ ਘਰ ਚਲਾ ਰਹੀ ਰਾਖੀ ਗੋਇਲ ਦੀ ਪਾਜ਼ੀਟਿਵ ਸਟੋਰੀ