ਬਟਾਲਾ : ਵਿਆਹੁਤਾ ਨੇ ਲਗਾਇਆ ਫੰਦਾ, ਦਾਜ ਮੰਗਣ ਦਾ ਇਲਜਾਮ; ਸਹੁਰਾ ਪਰਿਵਾਰ ਫਰਾਰ

0
1598

ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਪਿੰਡ ਦਾਬਾਵਾਲੀ ਵਿੱਚ 29 ਸਾਲਾਂ ਵਿਆਹੁਤਾ ਨੇ ਘਰ ਦੇ ਅੰਦਰ ਫੰਦਾ ਲਗਾ ਲਿਆ। ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਉਤੇ ਦਾਜ ਮੰਗਣ ਦੇ ਇਲਜਾਮ ਲਗਾਏ ਹਨ।

ਮ੍ਰਿਤਕਾਂ ਰਾਜਵੰਤ ਕੌਰ ਦੇ ਭਰਾ ਸੁਰਜੀਤ ਸਿੰਘ ਅਤੇ ਪਿਤਾ ਵਸਣ ਸਿੰਘ ਨੇ ਦੱਸਿਆ ਕਿ ਰਾਜਵੰਤ ਕੌਰ ਦਾ ਵਿਆਹ ਤਿੰਨ ਸਾਲ ਪਹਿਲਾਂ ਦਾਬਾਵਾਲੀ ਦੇ ਰਹਿਣ ਵਾਲੇ ਰਵਿੰਦਰ ਸਿੰਘ ਨਾਲ ਹੋਇਆ ਸੀ। ਇੱਕ ਸਾਲ ਦੀ ਬੇਟੀ ਵੀ ਹੈ ਪਰ ਸਹੁਰਾ ਪਰਿਵਾਰ ਦਾਜ ਲਈ ਤੰਗ ਕਰਦਾ ਸੀ। ਪਹਿਲਾਂ ਵੀ ਕਈ ਵਾਰ ਝਗੜੇ ਤੋਂ ਬਾਅਦ ਰਾਜੀਨਾਮਾ ਹੋ ਚੁੱਕਿਆ ਹੈ। ਅੱਜ ਜਦੋਂ ਬੇਟੀ ਨੂੰ ਮਿਲਣ ਆਏ ਤਾਂ ਦੇਖਿਆ ਕਿ ਲਾਸ਼ ਛੱਤ ਨਾਲ ਲਟਕ ਰਹੀ ਹੈ। ਰਾਜਵੰਤ ਨੂੰ ਉਸਦੇ ਪਤੀ ਅਤੇ ਸੋਹਰੇ ਪਰਿਵਾਰ ਵਲੋਂ ਮਾਰ ਕੇ ਛੱਤ ਨਾਲ ਲਟਕਾਇਆ ਗਿਆ ਤਾਂਕਿ ਇਹ ਆਤਮਹੱਤਿਆ ਦਾ ਮਾਮਲਾ ਲੱਗੇ।

ਐਸ ਐਚ ਓ ਅਮੋਲਕਦੀਪ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਰਾਰ ਸਹੁਰਾ ਪਰਿਵਾਰ ਨੂੰ ਜਲਦ ਗਿਰਫ਼ਤਾਰ ਕੀਤਾ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)