ਗੈਂਗਸਟਰ ਜੈਪਾਲ ਭੁੱਲਰ ਦੀ ਪੂਰੀ ਕਹਾਣੀ : ਪਿਤਾ ਪੰਜਾਬ ਪੁਲਿਸ ‘ਚ ਸਨ ਤੇ ਮੁੰਡਾ ਬਣਿਆ ਗੈਂਗਸਟਰ, 43 ਤੋਂ ਵੱਧ ਸਨ ਪਰਚੇ

0
32789

ਚੰਡੀਗੜ੍ਹ | ਪੰਜਾਬ ਦੇ ਮੋਸਟ ਵਾਂਟਿਡ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਜਸਪ੍ਰੀਤ ਜੱਸੀ ਦਾ ਅੱਜ ਕਲਕੱਤਾ ਚ ਐਨਕਾਉਂਟਰ ਹੋ ਗਿਆ ਹੈ। ਦੋ ASI ਦੇ ਮਰਡਰ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਪੁਲਿਸ ਨੇ ਭੁੱਲਰ ਨੂੰ ਮਾਰ ਸੁੱਟਿਆ।

ਜੈਪਾਲ ਭੁੱਲਰ ਦੀ ਸੂਚਨਾ ਦੇਣ ਵਾਲੇ ਨੂੰ ਪੁਲਿਸ ਨੇ 10 ਲੱਖ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ ਤੇ ਉਸਦੇ ਸਾਥੀ ਜਸਪ੍ਰੀਤ ਸਿੰਘ ਤੇ 5 ਲੱਖ ਦਾ ਇਨਾਮ ਰੱਖਿਆ ਗਿਆ ਸੀ।

ਫਿਰੋਜ਼ਪੁਰ ਜਿਲ੍ਹੇ ਦੇ ਰਹਿਣ ਵਾਲੇ ਜੈਪਾਲ ਭੁੱਲਰ ਦੇ ਪਿਤਾ ਪੰਜਾਬ ਪੁਲਿਸ ਤੋਂ ਰਿਟਾਇਰ ਹਨ। ਜੈਪਾਲ ਨੂੰ ਮਨਜੀਤ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਉਸਨੇ ਵਿਕੀ ਗੋਂਡਰ ਅਤੇ ਪ੍ਰੇਮਾ ਲਾਹੋਰੀਆਂ ਦੀ ਮੌਤ ਤੋਂ ਬਾਅਦ ਗੈਂਗ ਦੀ ਕਮਾਨ ਸੰਭਾਲੀ ਸੀ। ਜੈਪਾਲ ਗੋਂਡਰ ਦਾ ਸਾਥੀ ਸੀ ਅਤੇ ਦੱਸਿਆ ਜਾਂਦਾ ਹੈ ਕਿ ਉਹ ਸੁੱਖਾ ਕਾਹਲਵਾ ਦੇ ਮਰਡਰ ਵਿੱਚ ਵੀ ਸ਼ਾਮਿਲ ਸੀ।

ਜੈਪਾਲ ਤੇ 43 ਤੋਂ ਵੱਧ ਕੇਸ ਦਰਜ ਸਨ। ਇਨ੍ਹਾਂ ‘ਚ ਫਿਰੋਜਪੁਰ ਦਾ ਡਬਰ ਮਰਡਰ, ਤਰਨਤਾਰਨ ਤੇ ਲੁਧਿਆਣਾ ਚ 2 ਮਰਡਰ ਕੇਸ, ਲੁਧਿਆਣਾ ਤੋਂ ਕਾਰੋਬਾਰੀ ਦੇ ਘਰੋ 60 ਲੱਖ ਦੀ ਲੁੱਟ ਸ਼ਾਮਿਲ ਹੈ। ਜੈਪਾਲ ਨੇ ਰਾਜਸਥਾਨ ਦੇ ਕਿਸ਼ਨਗੜ੍ਹ ਤੋਂ 2 ਕਰੋੜ ਦਾ ਤਾਂਬਾ ਵੀ ਲੁੱਟਿਆ ਸੀ। ਇਸ ਤੋਂ ਇਲਾਵਾ ਲੁਧਿਆਣਾ ਦਾ ਚਿਰਾਗ ਕਿਡਨੈਪਿੰਗ ਕੇਸ ਅਤੇ ਏਅਰਟਲ ਦੇ ਸ਼ੋਅ ਰੂਮ ‘ਚ ਡਕੈਤੀ ਮਾਮਲੇ ਚ ਵੀ ਉਸਦਾ ਨਾਂ ਸੀ।

ਦੱਸਿਆ ਜਾਂਦਾ ਹੈ ਕਿ ਗੈਂਗਸਟਰ ਰੋਕੀ ਦੀ ਮੌਤ ਤੋਂ ਬਾਅਦ ਭੁੱਲਰ ਆਪਣੇ ਆਪ ਨੂੰ ਬੌਸ ਸਮਝਣ ਲੱਗ ਗਿਆ ਸੀ। ਭੁੱਲਰ ਨੇ ਫੇਸਬੁੱਕ ਤੇ ਫੋਟੋ ਪਾ ਕੇ ਲਿਖਿਆ ਸੀ ਕਿ ਰੋਕੀ ਨੂੰ ਉਸ ਨੇ ਮਾਰਿਆ ਹੈ।

4 ਜਨਵਰੀ 2016 ਨੂੰ ਜਦੋਂ ਮੋਹਾਲੀ ਪੁਲਿਸ ਨੇ ਨਸ਼ਾ ਤਸਕਰ ਗੁਰਜੰਟ ਭੋਲੂ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਜੈਪਾਲ ਦਾ ਡ੍ਰਗ ਦਾ ਵੀ ਕਾਰੋਬਾਰ ਹੈ ਤੇ ਉਸਦਾ ਇਹ ਧੰਦਾ ਪੰਜਾਬ ਦੇ ਨੇੜਲੇ ਸੂਬਿਆ ਤੋਂ ਲੈ ਕੇ ਦੱਖਣੀ ਭਾਰਤ ਤੱਕ ਚਲਦਾ ਹੈ।

ਅੱਜ ਐਨਕਾਉਂਟਰ ਤੋਂ ਬਾਅਦ ਜੈਪਾਲ ਭੁੱਲਰ ਦੀ ਕਹਾਣੀ ਅਤੇ ਲੋਕਾਂ ਦੇ ਮਨਾਂ ਚੋਂ ਉਸਦਾ ਡਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।

ਸੁਣੋ, ਪੂਰੀ ਕਹਾਣੀ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)