ਬੀਜੇਪੀ ਲੀਡਰ ਮਨੋਰੰਜਨ ਕਾਲੀਆ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਉੱਤੇ ਚੁੱਕੇ ਸਵਾਲ, CM ਨੂੰ ਲਿਖੀ ਚਿੱਠੀ

0
2450

ਜਲੰਧਰ | ਸ਼ਹੀਦ ਭਗਤ ਸਿੰਘ ਚੌਂਕ ‘ਚ ਲਗਾਏ ਗਏ ਸ਼ਹੀਦ ਭਗਤ ਸਿੰਘ ਦੇ ਬੁੱਤ ਉੱਤੇ ਬੀਜੇਪੀ ਲੀਡਰ ਮਨੋਰੰਜਨ ਕਾਲੀਆ ਨੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜਿਹੜਾ ਸ਼ਹੀਦ ਭਗਤ ਸਿੰਘ ਦਾ ਨਵਾਂ ਬੁੱਤ ਲਗਾਇਆ ਗਿਆ ਹੈ ਉਸ ਦਾ ਚਿਹਰਾ ਭਗਤ ਸਿੰਘ ਦੀ ਅਸਲੀ ਤਸਵੀਰਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ। ਉਦਘਾਟਨ ਕਰਨ ਵਾਲੇ ਲੀਡਰਾਂ ਦਾ ਨਾਂ ਭਗਤ ਸਿੰਘ ਦੇ ਨਾਂ ਨਾਲੋਂ ਵੱਡਾ ਲਿਖਿਆ ਗਿਆ ਹੈ।

ਇਸ ਮਾਮਲੇ ‘ਚ ਕਾਲੀਆ ਨੇ ਕੈਪਟਨ ਸਰਕਾਰ ਨੂੰ ਚਿੱਠੀ ਲਿਖ ਕੇ ਬੁੱਤ ਨੂੰ ਬਦਲਣ ਅਤੇ ਬਣਦੀ ਕਾਰਵਾਈ ਕਰਨ ਨੂੰ ਕਿਹਾ। ਕਾਲੀਆ ਨੇ ਕਿਹਾ ਕਿ ਲੀਡਰਾਂ ਦਾ ਨਾਂ ਕਦੋ ਤੋਂ ਸ਼ਹੀਦਾਂ ਤੋਂ ਵੱਡਾ ਹੋ ਗਿਆ। ਕਾਲੀਆ ਨੇ ਕਿਹਾ ਕਿ ਨਗਰ ਨਿਗਮ ਦੇ ਜਿਹੜੇ ਅਫ਼ਸਰ ਨੇ ਨੂੰ ਇਸ ਬੁੱਤ ਦਾ ਅਪਰੂਵਲ ਦਿੱਤਾ ਉਸ ਤੇ ਕਾਰਵਾਈ ਕੀਤੀ ਜਾਵੇ।

ਵੇਖੋ ਵੀਡੀਓ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।