ਸਾਰੀਆਂ ਪਾਰਟੀਆਂ ਦੇ ਆਗੂਆਂ ਵਲੋਂ ਬੂਟਾ ਸਿੰਘ ਵਲੋਂ ਰਾਸ਼ਟਰ ਨਿਰਮਾਣ ਅਤੇ ਏਕਤਾ ਦੀ ਸੁਰੱਖਿਆ ’ਚ ਪਾਏ ਗਏ ਯੋਗਦਾਨ ਨੂੰ ਕੀਤਾ ਗਿਆ ਯਾਦ

0
5005

ਫਗਵਾੜਾ | ਸਾਬਕਾ ਗ੍ਰਹਿ ਮੰਤਰੀ ਅਤੇ ਸਾਬਕਾ ਰਾਜਪਾਲ ਸਰਦਾਰ ਬੂਟਾ ਸਿੰਘ ਦੇ ਜਨਮ ਦਿਵਸ ’ਤੇ ਰਾਸ਼ਟਰ ਵਲੋਂ ਅੱਜ ਉਨਾਂ ਨੂੰ ਨਿੱਘੀਆਂ ਸਰਧਾਂਜ਼ਲੀਆਂ ਭੇਟ ਕਰਕੇ ਯਾਦ ਕੀਤਾ ਗਿਆ।

ਸਰਦਾਰ ਬੂਟਾ ਸਿੰਘ ਫਾਊਂਡੇਸ਼ਨ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਏ ਗਏ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਡਾ. ਚਰਨਜੀਤ ਸਿੰਘ ਅਟਵਾਲ, ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੋਗਿੰਦਰ ਸਿੰਘ ਮਾਨ, ਕਮਿਊਨਿਸਟ ਮੰਗਤ ਰਾਮ ਪਾਸਲਾ, ਅਕਾਲੀ ਆਗੂ ਚੰਦਨ ਗਰੇਵਾਲ ਅਤੇ ਉਪ ਚੇਅਰਮੈਨ ਦਲਿਤ ਭਲਾਈ ਬੋਰਡ ਪੰਜਾਬ ਅੰਮ੍ਰਿਤ ਖੋਸਲਾ ਵਲੋਂ ਇਸ ਵਿਛੜੀ ਆਤਮਾ ਨੂੰ ਨਿੱਘੀਆਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ, ਜਿਨਾਂ ਵਲੋਂ ਮਿੱਠੜੇ ਸੁਭਾਅ ਸਦਕਾ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਮੁਕਾਮ ਹਾਸਿਲ ਕੀਤਾ।

ਇਸ ਮੌਕੇ ਸਾਰੇ ਆਗੂਆਂ ਵਲੋਂ ਇਕਸੁਰ ਹੁੰਦਿਆਂ ਭਾਰਤ ਸਰਕਾਰ ਵਿੱਚ 17 ਵਿਭਾਗਾਂ ਦੇ ਮੰਤਰੀ ਹੁੰਦਿਆਂ ਭਾਰਤ ਨੂੰ ਅੱਜ ਦਾ ਆਧੁਨਿਕ ਮੁਲਕ ਬਣਾਉਣ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਦਾਰ ਬੂਟਾ ਸਿੰਘ ਵਲੋਂ ਰਾਜਨੀਤਿਕ ਹਿੱਤਾਂ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੁਰੱਖਿਆ ਲਈ ਪਾਏ ਗਏ ਯੋਗਦਾਨ ਨੂੰ ਵੀ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਜਿਸ ਲਈ ਸਾਰਾ ਰਾਸ਼ਟਰ ਹਮੇਸ਼ਾਂ ਉਨਾਂ ਦਾ ਰਿਣੀ ਰਹੇਗਾ। ਸ੍ਰ.ਬੂਟਾ ਸਿੰਘ ਨੂੰ ਦੇਸ਼ ਦਾ ਮਹਾਨ ਆਗੂ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨਾਂ ਵਲੋਂ ਨਿਰਸਵਾਰਥ ਹੋ ਕੇ ਦੇਸ਼ ਅਤੇ ਸਮਾਜ ਦੀ ਸੇਵਾ ਦਾ ਜੋ ਬੀੜਾ ਚੁੱਕਿਆ ਉਸ ਨੂੰ ਆਪਣੇ ਆਖਰੀ ਸਾਹਾਂ ਤੱਕ ਨਿਭਾਇਆ। ਇਸੇ ਕਰਕੇ ਉਹ ਸਭ ਦੋ ਹਰਮਨ ਪਿਆਰੇ ਆਗੂ ਬਣਕੇ ਉਭਰੇ ਜਿਸ ਕਰਕੇ ਲੋਕ ਮਨਾ ਵਿੱਚ ਉਨਾਂ ਦਾ ਅਕਸ਼ ਬਹੁਤ ਮਜ਼ਬੂਤ ਸੀ ਅਤੇ ਇਸੀ ਕਰਕੇ ਲੋਕਾਂ ਵਲੋਂ ਉਨਾ ਨੂੰ ਅੱਠ ਵਾਰ ਸੰਸਦ (ਚਾਰ ਵਾਰ ਪੰਜਾਬ ਅਤੇ ਚਾਰ ਵਾਰ ਰਾਜਸਥਾਨ) ਚੁਣਿਆ ਗਿਆ।

ਆਗੂਆਂ ਨੇ ਕਿਹਾ ਕਿ ਬੂਟਾ ਸਿੰਘ ਦੇ ਨਾਮ ’ਤੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਰਾਜਸਥਾਨ ਤੋਂ 1.65 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕਰਨ ਦਾ ਰਿਕਾਰਡ ਹੈ, ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਵਲੋਂ ਆਪਣੇ ਕਾਰਜ ਕਾਲ ਦੌਰਾਨ ਦੇਸ਼ ਨੂੰ ਦਰਪੇਸ਼ ਕਈ ਅਹਿਮ ਸਮੱਸਿਆਵਾਂ ਦੇ ਹੱਲ ਵਿੱਚ ਮਹੱਤਪੂਰਨ ਭੂਮਿਕਾ ਨਿਭਾਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰ.ਬੂਟਾ ਸਿੰਘ ਨੇ ਏਸ਼ੀਅਨ ਗੇਮਜ਼ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹੁੰਦਿਆਂ ਸਾਲ 1982 ਵਿੱਚ ਏਸ਼ੀਆਡ ਖੇਡਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ ਕੇ ਦੇਸ਼ ਨੂੰ ਪੂਰੇ ਵਿਸ਼ਵ ਵਿੱਚ ਮਾਣ ਦੁਆਇਆ।

ਇਸ ਮੌਕੇ ਦਲਜੀਤ ਸਿੰਘ ਰਾਜੂ, ਅਵਤਾਰ ਸਿੰਘ ਪੰਡਵਾ, ਵਰੁਣ ਬੰਗੜ ਚੱਕ ਹਾਕੀਮ, ਹਰਜੀ ਮਾਨ, ਰੇਲਵੇ ਟਰੇਡ ਯੂਨੀਅਨ ਆਗੂ ਗੁਲਜ਼ਾਰ ਸਿੰਘ, ਪ੍ਰਧਾਨ ਆਲ ਇੰਡੀਆ ਰੰਗਰੇਟਾ ਦਲ, ਜੋਗਿੰਦਰ ਸਿੰਘ ਟਾਈਗਰ, ਅਵਤਾਰ ਸਿੰਘ, ਫ਼ਤਿਹ ਵੀਰ ਸਿੰਘ, ਸੁਰਜੀਤ ਲਾਲ, ਜਗਦੀਸ਼ ਕੁਮਾਰ, ਕੁਵਿੰਦਰ ਗਾਖਲ, ਸੁਰਿੰਦਰ ਕਲਿਆਣ ਅਤੇ ਉਘੀਆਂ ਸਖ਼ਸ਼ੀਅਤਾਂ ਹਾਜ਼ਰ ਸਨ।

ਵੇਖੋ ਪੂਰਾ ਸਮਾਗਮ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)