ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਹਾਦਸੇ ‘ਚ ਇਕ ਵਿਅਕਤੀ ਦੀ ਮੌਤ, ਪਛਾਣ ਨਹੀਂ ਹੋ ਰਹੀ; ਸਿਵਿਲ ਹਸਪਤਾਲ ਕੀਤੀ ਜਾ ਸਕਦੀ ਹੈ ਪਛਾਣ

0
1918

ਜਲੰਧਰ | ਨੈਸ਼ਨਲ ਹਾਈਵੇ ਉੱਤੇ ਬੀਤੀ ਰਾਤ ਕਿਸੇ ਗੱਡੀ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਲਾਸ਼ ਉੱਤੋਂ ਕਈ ਗੱਡੀਆਂ ਗੁਜ਼ਰਨ ਕਾਰਨ ਪਛਾਣ ਔਖੀ ਹੋ ਗਈ ਹੈ। ਜੇਕਰ ਤੁਹਾਡੀ ਜਾਣਕਾਰੀ ਵਿੱਚ ਕੋਈ ਲਾਪਤਾ ਹੋਵੇ ਤਾਂ ਲਾਸ਼ ਦੀ ਪਛਾਣ ਲਈ ਸਿਵਿਲ ਹਸਪਤਾਲ ਜਾਇਆ ਜਾ ਸਕਦਾ ਹੈ।

ਥਾਣਾ ਰਾਮਾਮੰਡੀ ਦੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਕਿਸੇ ਗੱਡੀ ਦੀ ਟੱਕਰ ਨਾਲ ਵਿਅਕਤੀ ਦੀ ਮੌਤ ਹੋਈ ਹੈ। ਲਾਸ਼ ਉੱਤੋਂ ਕਈ ਗੱਡੀਆਂ ਗੁਜ਼ਰ ਗਈਆਂ। ਲਾਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਸੀਂ ਲਾਸ਼ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਹੈ। ਜੇਕਰ ਕੋਈ ਆ ਕੇ ਪਛਾਣ ਕਰਨਾ ਚਾਹੁੰਦਾ ਹੈ ਤਾਂ 72 ਘੰਟਿਆਂ ਅੰਦਰ ਜਾ ਸਕਦਾ ਹੈ।

ਮੌਕੇ ਉੱਤੇ ਕੋਈ ਲਾਸ਼ ਦੀ ਪਛਾਣ ਨਹੀਂ ਕਰ ਸਕਿਆ। 72 ਘੰਟਿਆਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )