ਇੰਗਲੈਂਡ ਜਾ ਕੇ ਕੋਰਨਟੀਨ ਨਾ ਹੋਏ ਤਾਂ 10 ਸਾਲ ਦੀ ਜੇਲ ਹੋਵੇਗੀ, 10 ਹਜਾਰ ਪੌਂਡ ਜੁਰਮਾਨਾ ਵੀ

0
6555

ਲੰਡਨ | ਕੋਰੋਨਾ ਪ੍ਰਤੀ ਸਖਤੀ ਕਰਦੇ ਹੋਏ ਬ੍ਰਿਟੇਨ ਹੋਰ ਸਖਤ ਕਾਨੂੰਨ ਲੈ ਆਇਆ ਹੈ। ਹੁਣ ਜੇਕਰ ਭਾਰਤ ਵਰਗੇ ਮੁਲਕਾਂ ਤੋਂ ਇੰਗਲੈਂਡ ਜਾ ਕੇ ਆਪਣੇ ਆਪ ਨੂੰ ਕੋਰਨਟਾਈਨ ਨਾ ਕੀਤਾ ਤਾਂ 10 ਸਾਲ ਤੱਕ ਦੀ ਸਜਾ ਹੋ ਸਕਦੀ ਹੈ। ਇਸ ਦੇ ਨਾਲ ਹੀ 10,000 ਪੌਂਡ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।

ਕੋਰੋਨਾ ਵਾਇਰਸ ਨੂੰ ਰੋਕਣ ਲਈ ਬ੍ਰਿਟੇਨ ਨੇ ਕੁਝ ਮੁਲਕਾਂ ਦੀ ਰੈੱਡ ਲਿਸਟ ਬਣਾਈ ਹੈ। ਇਨ੍ਹਾਂ ਮੁਲਕਾਂ ਤੋਂ ਜਾਣ ਵਾਲੇ ਲੋਕਾਂ ਪ੍ਰਤੀ ਜਿਆਦਾ ਸਖਤੀ ਕੀਤੀ ਜਾਵੇਗੀ। ਭਾਰਤ ਵੀ ਇਸੇ ਰੈੱਡ ਲਿਸਟ ਵਿੱਚ ਸ਼ਾਮਿਲ ਹੈ।

ਇਨ੍ਹਾਂ ਮੁਲਕਾਂ ਤੋਂ ਇੰਗਲੈਂਡ ਪਹੁੰਚਣ ਵਾਲਿਆਂ ਨੂੰ 10 ਦਿਨ ਤੱਕ ਆਈਸੋਲੇਸ਼ਨ ਵਿੱਚ ਰਹਿਣਾ ਹੋਵੇਗਾ। ਇਸ ਦਾ ਖਰਚਾ 1750 ਪੌਂਡ ਹੋਵੇਗਾ।  ਹੋਟਲਾਂ ਵਿੱਚ ਆਈਸੋਲੇਟ ਹੋਣ ਉੱਤੇ 2 ਵਾਰ ਕੋਰੋਨਾ ਜਾਂਚ ਵੀ ਹੋਵੇਗੀ।

ਜੇਕਰ ਤੁਸੀਂ ਇੰਗਲੈਂਡ ਜਾਣ ਦੀ ਸੋਚ ਰਹੇ ਹੋ ਤਾਂ ਇਨ੍ਹਾਂ ਨਵੇਂ ਨਿਯਮਾਂ ਪ੍ਰਤੀ ਜਾਗਰੂਕ ਹੋ ਜਾਓ ਨਹੀਂ ਤਾਂ ਉੱਥੇ ਕੀਤੀ ਗਈ ਢਿੱਲ ਕਾਫੀ ਮਹਿੰਗੀ ਪੈ ਸਕਦੀ ਹੈ।