ਜਲੰਧਰ | ਗਾਇਕ ਰਣਜੀਤ ਬਾਵਾ ਅਦਾਕਾਰ ਦੀਪ ਸਿੱਧੂ ਦੇ ਹੱਕ ਵਿੱਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦਾ ਅੰਦੋਲਨ ਵਿੱਚ ਵੱਡਾ ਯੋਗਦਾਨ ਹੈ। ਉਹ ਪਹਿਲੇ ਦਿਨ ਤੋਂ ਲੱਗਾ ਹੈ ਅਤੇ ਮਿਹਨਤ ਕੀਤੀ ਹੈ। ਸਾਨੂੰ ਇਸ ਗੱਲ ਨੂੰ ਵੀ ਅੱਖੋ-ਪਰੋਖੇ ਨਹੀਂ ਕਰਨਾ ਚਾਹੀਦਾ। ਬਾਕੀ ਸਰਟੀਫਿਕੇਟ ਗੱਦਾਰੀਆਂ ਜਾਂ ਸਰਦਾਰੀਆਂ ਦੇ ਬਾਅਦ ਵਿੱਚ ਦੇ ਲੈਣਾ ਪਰ ਇਹ ਸਮਾਂ ਨਹੀਂ ਹੈ ਕਿਸੇ ਨੂੰ ਕੈਟਾਗਿਰੀ ਵਿੱਚ ਪਾਉਣ ਦਾ।
ਰਣਜੀਤ ਬਾਵਾ ਜਲੰਧਰ ਵਿੱਚ ‘ਮਾਤੂ ਸ਼੍ਰੀ ਦਸਤਾਰ ਸਟੋਰ’ ਦੇ ਉਦਘਾਟਨ ਲਈ ਪਹੁੰਚੇ ਸਨ। ਇਸ ਦੌਰਾਨ ਪੰਜਾਬੀ ਬੁਲੇਟਿਨ ਨਾਲ ਕੀਤੀ ਖਾਸ ਗੱਲਬਾਤ ਜ਼ਰੀਏ ਉਨ੍ਹਾਂ ਦੀਪ ਸਿੱਧੂ ਅਤੇ ਕਿਸਾਨ ਅੰਦੋਲਨ ਬਾਰੇ ਆਪਣੇ ਵਿਚਾਰ ਰੱਖੇ।
ਸੁਣੋ, ਸਿੱਧੂ ਬਾਰੇ ਕੀ-ਕੀ ਬੋਲੇ ਬਾਵਾ
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਜੁੜੋ )