ਵੇਖੋ, ਚਾਇਨਾ ਡੋਰ ਨੇ 4 ਸਾਲ ਦੀ ਬੱਚੀ ਦਾ ਕੀ ਹਾਲ ਕਰ ਦਿੱਤਾ…

0
1579

ਜਲੰਧਰ | ਦੋਆਬਾ ਚੌਕ ਨੇੜੇ ਸਥਿਤ ਪ੍ਰੀਤ ਨਗਰ ਵਿੱਚ ਰਹਿਣ ਵਾਲੀ 4 ਸਾਲ ਦੀ ਇੱਕ ਬੱਚੀ ਚਾਇਨਾ ਡੋਰ ਦੀ ਸ਼ਿਕਾਰ ਹੋ ਗਈ ਹੈ। ਬੱਚੀ ਦੇ ਚਿਹਰਾ ਬੁਰੀ ਤਰ੍ਹਾਂ ਜਖਮੀ ਹੋ ਗਿਆ ਹੈ।

ਬੱਚੀ ਦੇ ਪਿਤਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟੀ ਪੀਹੂ ਨਾਲ ਐਕਟਿਵਾ ਉੱਤੇ ਸਵਾਰ ਹੋ ਕੇ ਕੈਂਟ ਵੱਲ ਜਾ ਰਹੇ ਸਨ। ਦੋਆਬਾ ਚੌਕ ਨੇੜੇ ਪਹੁੰਚੇ ਤਾਂ ਐਕਟਿਵਾ ਅੱਗੇ ਖੜ੍ਹੀ ਬੇਟੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਈ।

ਚਾਇਨਾ ਡੋਰ ਕਾਰਨ ਬੱਚੀ ਦੇ ਚਿਹਰੇ ਉੱਤੇ ਬੁਰੀ ਤਰ੍ਹਾਂ ਕੱਟ ਲੱਗ ਗਿਆ। ਜਦੋਂ ਤੱਕ ਐਕਟਿਵਾ ਰੋਕਦੇ ਬੱਚੀ ਜਖਮੀ ਹੋ ਗਈ। ਬੱਚੀ ਨੂੰ ਨੇੜਲੇ ਕਮਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਡਾਕਟਰ ਅਨੁਭਵ ਗੁਪਤਾ ਦਾ ਕਹਿਣਾ ਹੈ ਕਿ ਬੱਚੀ ਦੀ ਹਾਲਤ ਨਾਜੁਕ ਬਣੀ ਹੋਈ ਹੈ। ਅੱਖਾਂ ਦਾ ਚੈਕਅਪ ਕੀਤਾ ਹੈ। ਇੱਕ ਵਾਰ ਫਿਰ ਕੀਤਾ ਜਾਵੇਗਾ।

ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਚਾਇਨਾ ਡੋਰ ਵਿੱਕ ਰਹੀ ਹੈ ਅਤੇ ਰਾਹਗੀਰ ਇਸ ਦਾ ਸ਼ਿਕਾਰ ਹੋ ਰਹੇ ਹਨ।