ਨਵੀਂ ਦਿੱਲੀ | ਪਹਿਲਾਂ ਹੀ ਮਹਿੰਗੇ ਪਟ੍ਰੋਲ-ਡੀਜ਼ਲ ਤੋਂ ਤੰਗ ਲੋਕਾਂ ਨੂੰ ਮੋਦੀ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਸਰਕਾਰ ਨੇ ਪਟ੍ਰੋਲ ਉੱਤੇ 2.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 4 ਰੁਪਏ ਲੀਟਰ ਐਗਰੀ ਇਨਫ੍ਰਾ ਸੈਸ ਲਗਾ ਦਿੱਤਾ ਹੈ।
ਬਜਟ ‘ਚ ਐਲਾਨ ਤੋਂ ਬਾਅਦ ਕੱਲ ਤੋਂ ਹੀ ਪਟ੍ਰੋਲ ਢਾਈ ਰੁਪਏ ਅਤੇ ਡੀਜ਼ਲ ਚਾਰ ਰੁਪਏ ਮਹਿੰਗਾ ਹੋ ਜਾਵੇਗਾ।
ਮੋਦੀ ਸਰਕਾਰ ਨੇ ਸ਼ਰਾਬ ਉੱਤੇ 100 ਫੀਸਦੀ ਐਗਰੀ ਇਨਫ੍ਰਾ ਸੈਸ ਲਗਾਇਆ ਹੈ ਜਿਸ ਨਾਲ ਕੱਲ ਤੋਂ ਸ਼ਰਾਬ ਵੀ ਮਹਿੰਗੀ ਹੋ ਜਾਵੇਗੀ।
ਖਾਣ-ਪੀਣ ਦੀਆਂ ਚੀਜਾਂ ਨੂੰ ਵੀ ਮਹਿੰਗਾ ਕੀਤਾ ਜਾ ਰਿਹਾ ਹੈ। ਕੱਚੇ ਪਾਮ ਤੇਲ ਉੱਤੇ 17.5 ਫੀਸਦੀ ਸੈਸ, ਸੋਯਾਬੀਨ ਅਤੇ ਸੂਰਜਮੁਖੀ ਉੱਤੇ 20 ਫੀਸਦੀ ਸੈਸ ਵਧਾਇਆ ਗਿਆ ਹੈ।
ਸੇਬ ਅਤੇ ਖਾਦ ਤੋਂ ਇਲਾਵਾ ਮੋਬਾਇਲ ਚਾਰਜਰ, ਰੇਫ੍ਰੀਰਜੇਟਰ ਨੂੰ ਵੀ ਸੈਸ ਲਗਾ ਕੇ ਮਹਿੰਗਾ ਕਰ ਦਿੱਤਾ ਗਿਆ ਹੈ।
(Sponsored : ਜਲੰਧਰ ਵਿੱਚ ਸਭ ਤੋਂ ਸਸਤੇ ਬੈਗ ਅਤੇ ਸੂਟਕੇਸ ਖਰੀਦਣ ਅਤੇ ਬਣਵਾਉਣ ਲਈ ਕਾਲ ਕਰੋ 99657-80001)