ਸਿੰਘੂ ਬਾਰਡਰ ‘ਤੇ ਲੋਕਾਂ ਨੇ ਕਿਸਾਨਾਂ ‘ਤੇ ਪੱਥਰਬਾਜੀ ਕੀਤੀ, ਹਾਲਾਤ ਵਿਗਾੜਣ ਦੀ ਕੋਸ਼ਿਸ਼

0
11350

ਨਵੀਂ ਦਿੱਲੀ | ਸਿੰਘੂ ਬਾਰਡਰ ‘ਤੇ ਲਗਾਤਾਰ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਸਵੇਰੇ ਵੱਡੀ ਗਿਣਤੀ ‘ਚ ਲੋਕ ਉੱਥੇ ਪਹੁੰਚੇ ਅਤੇ ਕਿਸਾਨਾਂ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ।

ਕਿਸਾਨਾਂ ਖਿਲਾਫ ਨਾਅਰੇਬਾਜੀ ਵੱਧਦੀ ਗਈ ਪਰ ਕਿਸਾਨਾਂ ਨੇ ਇਸ ਦਾ ਜਵਾਬ ਨਹੀਂ ਦਿੱਤਾ। ਬਾਅਦ ਵਿੱਚ ਕਿਸਾਨਾਂ ਖਿਲਾਫ ਨਾਅਰੇਬਾਜੀ ਕਰ ਰਹੇ ਲੋਕਾਂ ਨੇ ਕਿਸਾਨਾਂ ‘ਤੇ ਪੱਥਰਬਾਜੀ ਸ਼ੁਰੂ ਕਰ ਦਿੱਤੀ। ਭਾਰੀ ਗਿਣਤੀ ਵਿੱਚ ਤਾਇਨਾਤ ਸੁਰੱਖਿਆ ਕਰਮੀ ਹੋਣ ਦੇ ਬਾਵਜੂਦ ਵੀ ਉੱਥੇ ਹਾਲਾਤਾਂ ਨੂੰ ਕਾਬੂ ‘ਚ ਨਹੀਂ ਕੀਤਾ ਜਾ ਸਕਿਆ।

ਪੁਲਿਸ ਨੇ ਵੀ ਹੰਝੂ ਗੈਸ ਦੇ ਗੋਲੇ ਝੱਡੇ। ਕਈ ਕਿਸਾਨ ਜਖਮੀ ਵੀ ਹੋਏ ਹਨ। ਸਿੰਘੂ ਬਾਰਡਰ ‘ਤੇ ਲਗਾਤਾਰ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)