ਜਲੰਧਰ | ਨਸ਼ਾ ਤਸਕਰੀ ਪੰਜਾਬ ਵਿੱਚ ਪਹਿਲਾਂ ਵਾਂਗ ਹੀ ਚੱਲ ਰਹੀ ਹੈ। ਨਕੋਦਰ ਵਿੱਚ ਨਸ਼ਾ ਤਸਕਰਾਂ ਅਤੇ ਸਪੈਸ਼ਲ ਟਾਸਕ ਫੋਰਸ ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਨਕੋਦਰ ਦੇ ਬੱਸ ਅੱਡੇ ਨੇੜੇ ਬੁੱਧਵਾਰ ਦੁਪਹਿਰ ਨੂੰ ਸਪੈਸ਼ਲ ਟਾਸਕ ਫੋਰਸ ਦੇ ਮੁਲਾਜ਼ਮਾਂ ਨੇ ਇੱਕ ਕਾਰ ‘ਤੇ ਫਾਇਰ ਕਰਕੇ 2 ਤਸਕਰਾਂ ਨੂੰ ਫੜ੍ਹਿਆ। ਇਨ੍ਹਾਂ ਤੋਂ 450 ਗ੍ਰਾਮ ਹੈਰੋਇਨ, ਇੱਕ ਪਿਸਟਲ ਅਤੇ 9 ਕਾਰਤੂਸ ਮਿਲੇ ਹਨ।
ਡੀਐਸਪੀ ਨੇ ਦੱਸਿਆ ਕਿ ਕਾਰ ਰੋਕਣ ਲਈ ਕਿਹਾ ਪਰ ਜਦੋਂ ਤਸਕਰਾਂ ਨੇ ਕਾਰ ਨਹੀਂ ਰੋਕੀ ਤਾਂ ਅਸੀਂ ਫਾਇਰ ਕੀਤਾ। ਦੋ ਤਸਕਰਾਂ ਨੂੰ ਫੜ੍ਹਿਆ। ਇਨ੍ਹਾਂ ਖਿਲਾਫ ਮੋਹਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਅਰੋਪੀਆਂ ਨੇ ਦੱਸਿਆ ਹੈ ਕਿ ਉਹ ਇਹ ਹੇਰੋਇਨ ਦਿੱਲੀ ਤੋਂ ਲੈ ਕੇ ਆਏ ਸਨ ਅਤੇ ਜਲੰਧਰ ਵਿੱਚ ਡਿਲੀਵਰੀ ਦੇਣੀ ਸੀ। ਸ਼ੁਰੂ ਵਿੱਚ ਲੋਕਾਂ ਨੂੰ ਇਹ ਪਤਾ ਨਹੀਂ ਲਗ ਸਕਿਆ ਕਿ ਪੁਲਿਸ ਦੀ ਕਿਸ ਟੀਮ ਨੇ ਕਾਰਵਾਈ ਕੀਤੀ ਹੈ।
ਬੱਸ ਅੱਡੇ ਨੇੜੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਸਾਰਾ ਕੁਝ ਕੈਦ ਹੋ ਗਿਆ। ਬਾਅਦ ਵਿੱਚ ਐਸਟੀਐਫ ਨੇ ਨਕੋਦਰ ਦੇ ਡੀਐਸਪੀ ਨਵਨੀਤ ਮਾਹਲ ਨੇ ਫੋਨ ਕਰਕੇ ਆਪਣੇ ਐਕਸ਼ਨ ਬਾਰੇ ਦੱਸਿਆ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)