ਗੁਰਦਾਸਪੁਰ ‘ਚ ਰੰਜਿਸ਼ ਕਰਕੇ ਕਾਂਗਰਸੀ ਸਰਪੰਚ ਨੇ ਕੁੱਟ-ਕੁੱਟ ਨੌਜਵਾਨ ਮਾਰਿਆ

0
4966

ਸੰਦੀਪ ਕੁਮਾਰ | ਗੁਰਦਾਸਪੁਰ

ਕਸਬਾ ਧਾਰੀਵਾਲ ਦੇ ਪਿੰਡ ਡਡਵਾ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਕੁੱਟ-ਕੁੱਟ ਮਾਰ ਦਿੱਤਾ ਹੈ।

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਮ੍ਰਿਤਕ ਦੇਹ ਨੂੰ ਨੈਸ਼ਨਲ ਹਾਈਵੇ ਤੇ ਰੱਖ ਕੀਤਾ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ। ਸਰਪੰਚ ਦਾ ਸਾਥ ਦੇਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਵੀ ਮੁਅੱਤਲ ਕੀਤਾ ਜਾਵੇ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਗਿਰਫ਼ਤਾਰ ਨਹੀਂ ਹੁੰਦੇ ਅਤੇ ਸਰਪੰਚ ਦਾ ਸਾਥ ਦੇਣ ਵਾਲੇ ਪੁਲਿਸ ਕਰਮਚਾਰੀ ਮੁਅੱਤਲ ਨਹੀਂ ਹੁੰਦੇ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਰੋਕਾ ਦੀ ਕਾਂਗਰਸੀ ਸਰਪੰਚ ਲਵਪ੍ਰੀਤ ਨਾਲ ਪੁਰਾਣੀ ਰੰਜਿਸ਼ ਸੀ ਅਤੇ ਸਰਪੰਚ ਨੇ ਪਹਿਲਾਂ ਵੀ ਉਹਨਾਂ ਦੇ ਪੁੱਤਰ ਉਪਰ ਝੂਠੇ ਮਾਮਲੇ ਦਰਜ ਕਰਵਾਏ ਸਨ। ਕਲ ਰਾਤ ਉਹਨਾਂ ਦਾ ਪੁੱਤਰ ਘਰ ਤੋਂ ਬਾਹਰ ਗਿਆ ਸੀ ਤਾਂ ਪਿੰਡ ਦੇ ਸਰਪੰਚ ਨੇ ਸਾਥੀਆਂ ਨਾਲ ਮਿਲ ਕੇ ਉਸਨੂੰ ਫੜ ਕੇ ਆਪਣੀ ਗਲੀ ਵਿਚ ਲੈ ਗਏ ਅਤੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਖੁਦ ਪੁਲਿਸ ਨੂੰ ਬੁਲਾ ਕੇ ਫੜਾ ਦਿੱਤਾ। ਪੁਲਿਸ ਨੇ ਵੀ ਉਸ ਨਾਲ ਕੁੱਟਮਾਰ ਕੀਤੀ। ਕੁੱਟਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਸਪਤਾਲ ਭੇਜ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ।

ਧਰਨੇ ਵਾਲੀ ਥਾਂ ਪਹੁੰਚੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਰਪੰਚ ਸਮੇਤ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪਰਿਵਾਰ ਮੰਨ ਨਹੀਂ ਰਿਹਾ।