ਪਿੰਡਾਂ ‘ਚ ਨੌਜਵਾਨਾਂ ਨੇ JIO ਕੰਪਨੀ ਦੇ ਟਾਵਰਾਂ ਦੀ ਬਿਜਲੀ ਕੱਟਣੀ ਸ਼ੁਰੂ ਕੀਤੀ, ਕੱਲ ਵੀ ਜਾਰੀ ਰਹੇਗੀ ਮੁਹਿੰਮ

0
6384

ਤਨਮਯ | ਮੋਗਾ

ਕੇਂਦਰ ਸਰਕਾਰ ਵਲੋ ਬਣਾਏ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਪਿੰਡਾਂ ‘ਚ ਲਗਾਤਾਰ ਜਾਰੀ ਹੈ। ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਮੌਲਜ਼ ਨੂੰ ਬੰਦ ਕਰਵਾਉਣ ਤੋਂ ਬਾਅਦ ਪਿੰਡਾਂ ਵਿੱਚ ਹੁਣ ਜੀਓ ਕੰਪਨੀ ਦੇ ਟਾਵਰਾਂ ਦੀ ਬਿਜਲੀ ਸਪਲਾਈ ਕੱਟੀ ਜਾ ਰਹੀ ਹੈ।

ਨੌਜਵਾਨਾਂ ਨੇ ਮੋਗਾ ਦੇ ਪਿੰਡ ਡੰਗਰੂ ਵਿੱਚ ਜੀਓ ਟਾਵਰ ਦੀ ਬਿਜਲੀ ਸਪਲਾਈ ਕੱਟ ਦਿੱਤੀ ਸੀ। ਇਸ ਤੋਂ ਬਾਅਦ ਪਿੰਡ ਰੌਂਤਾ ਵਿੱਚ ਵੀ ਜੀਓੁ ਟਾਵਰ ਦੀ ਬਿਜਲੀ ਸਪਲਾਈ ਕੱਟੀ ਗਈ।

ਡਾ. ਰਾਜਵੀਰ ਸਿੰਘ ਰੌਂਤਾ ਨੇ ਦੱਸਿਆ ਕਿ ਅੱਜ ਇੱਕ ਦਰਜਨ ਨੌਜਵਾਨ ਸਾਥੀਆਂ ਨਾਲ ਮਿਲ ਕੇ ਜੀਓ ਦੇ ਟਾਵਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾ ਕਿ ਜਿਸ ਵੀ ਪਿੰਡ ਵਿੱਚ ਜੀਓ ਕੰਪਨ਼ੀ ਦੇ ਟਾਵਰ ਲੱਗੇ ਹਨ ਉਨ੍ਹਾਂ ਦੀ ਬਿਜਲੀ ਸਪਲਾਈ ਕੱਟ ਕੇ ਟਾਵਰ ਬੰਦ ਕੀਤੇ ਜਾਣ।

ਕ੍ਰਾਂਤੀਕਾਰੀ ਲੇਖਕ ਸਭਾ ਦੇ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲ੍ਹਾ ਦੇ ਡਗਰੂ ਨੇਡ਼ੇ ਜੀਓ ਦੇ ਮੋਬਾਇਲ ਟਾਵਰ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਦੇ ਕੁਨੈਕਸ਼ਨ ਕੱਟ ਕੇ ਰੋਸ ਜਾਹਿਰ ਕੀਤਾ ਗਿਆ ਹੈ।