ਬਿਜਲੀ ਦੀਆਂ ਤਾਰਾਂ ਨਾਲ ਟਕਰਾਈ ਬੱਸ, 8 ਬਾਰਾਤੀਆਂ ਦੀ ਮੌਤ, 32 ਜਖਮੀ

0
674

ਓਡੀਸ਼ਾ. ਓਡੀਸ਼ਾ ਦੇ ਗੰਜਮ ਜ਼ਿਲੇ ਵਿਚ ਇਕ ਯਾਤਰੀ ਬੱਸ 11 ਕਿੱਲੋਵਾਟ ਦੀ ਬਿਜਲੀ ਦੀ ਤਾਰਾਂ ਨਾਲ ਟਕਰਾ ਗਈ। ਜਿਸ ਨਾਲ ਪੂਰੀ ਬੱਸ ਵਿੱਚ ਕਰੰਟ ਆ ਗਿਆ ਤੇ ਉਸਦੀ ਚਪੇਟ ਵਿੱਚ ਸਵਾਰੀਆਂ ਵੀ ਆ ਗਈਆਂ। ਬੱਸ ਬਾਰਾਤੀਆਂ ਨੂੰ ਲੈ ਕੇ ਜੰਗਲਪਾਡੂ ਤੋਂ ਚਿਕਰਾਦਾ ਜਾ ਰਹੀ ਸੀ ਇਸ ਦਰਦਨਾਕ ਹਾਦਸੇ ਵਿੱਚ 8 ਬਾਰਾਤੀਆਂ ਦੀ ਮੌਤ ਹੋ ਗਈ। ਜਦਕਿ ਕਰੀਬ 32 ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ।

ਜ਼ਖਮੀ ਯਾਤਰੀਆਂ ਨੂੰ ਐਮਕੇਸੀਜੀ ਮੈਡੀਕਲ ਕਾਲਜ ਭੇਜਿਆ ਜਾ ਰਿਹਾ ਹੈ। ਕੁਝ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧਣ ਦੀ ਉਮੀਦ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੇ 10 ਐਂਬੂਲੈਂਸਾਂ ਅਤੇ ਫਾਇਰ ਇੰਜਣ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਕਰ ਰਹੇ ਹਨ।

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ। ਨਾਲ ਹੀ ਜ਼ਖਮੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਰਾਜ ਦੇ ਟਰਾਂਸਪੋਰਟ ਮੰਤਰੀ ਪਦਮਨਾਭ ਬੇਹੇਰਾ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।