ਜਾਣੋ – ਇਹ ਬਾਜ ਕਿਵੇਂ ਰੱਖਦਾ ਹੈ ਪੂਰੇ ਅੰਦੋਲਨ ‘ਤੇ ਨਜ਼ਰ ਤੇ ਕੋਈ ਵੀ ਹਰਕਤ ਦੀ ਕਿਵੇਂ ਦਿੰਦਾ ਹੈ ਕਿਸਾਨਾਂ ਨੂੰ ਸੂਚਨਾ

0
1865

ਚੰਡੀਗੜ੍ਹ | ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਕੌਮੀ ਰਾਜਧਾਨੀ ਵਿੱਚ ਪਿਛਲੇ 16 ਦਿਨਾਂ ਤੋਂ ਵਿਰੋਧ ਕਰ ਰਹੇ ਹਨ। ਕਿਸਾਨਾਂ ਦਾ ਪ੍ਰਦਰਸ਼ਨ ਅੱਜ 17ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਇਸ ਦੌਰਾਨ ਕੁੰਡਲੀ ਬਾਰਡਰ ਤੇ ਧਰਨਾ ਦੇ ਰਹੇ ਕਿਸਾਨਾਂ ਦੇ ਨਾਲ ਪੰਜਾਬ ਤੋਂ 30 ਨਿਹੰਗ ਸਿੰਘਾਂ ਦਾ ਜੱਥਾ ਵੀ ਕਈ ਦਿਨਾਂ ਤੋਂ ਕਿਸਾਨਾਂ ਨਾਲ ਡਟਿਆ ਹੋਇਆ ਹੈ। ਗੁਰੂ ਦੀ ਲਾਡਲੀ ਫੌਜ ਕਿਸਾਨਾਂ ਦੇ ਮੋਢੇ ਨਾਲ ਮੋਢੇ ਜੋੜਕੇ ਦਿੱਲੀ ਦੀਆਂ ਹੱਦਾਂ ਤੇ ਖੜ੍ਹੀ ਹੈ।

ਨਿਹੰਗ ਸਿੰਘਾਂ ਦਾ ਇਹ ਜੱਥਾ ਕਿਸਾਨਾਂ ਦਾ ਸਮਰਥਨ ਤਾਂ ਕਰ ਹੀ ਰਿਹਾ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਹੋਰ ਮੱਕਸਦ ਵੀ ਹੈ ਕਿਸਾਨਾਂ ਦੀ ਸੁਰੱਖਿਆ ਕਰਨਾ।ਇਸ ਲਈ ਧਰਨੇ ਵਾਲੀ ਥਾਂ ਤੇ ਸਭ ਤੋਂ ਮੋਹਰੇ ਇਨ੍ਹਾਂ ਦਾ ਜੱਥਾ ਤੰਬੂ ਲਾ ਕੇ ਬੈਠਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਸਮ ਦੇ ਵੀ ਟਕਰਾਅ ਦਾ ਮਾਹੌਲ ਬਣਦਾ ਹੈ ਤਾਂ ਉਨ੍ਹਾਂ ਦਾ ਜੱਥਾ ਮੋਹਰੇ ਹੋ ਕਿ ਮੁਕਾਬਲਾ ਕਰੇਗਾ।

ਨਿਹੰਗ ਸਿੰਘਾਂ ਦੇ ਜੱਥੇ ਦੇ ਨਾਲ ਇੱਕ ਬਾਜ ਵੀ ਹੈ। ਇਸ ਬਾਜ ਦਾ ਨਾਮ ‘ਪ੍ਰਤਾਪ’ ਹੈ। ਪ੍ਰਤਾਪ ਦੀ ਉਮਰ ਕਰੀਬ 3 ਸਾਲ ਹੈ। ਇਸ ਨੂੰ ਨਿਹੰਗ ਸਿੰਘਾਂ ਵਲੋਂ ਟ੍ਰੇਨਿੰਗ ਦਿੱਤੀ ਗਈ ਹੈ। ਨਿਹੰਗ ਸਿੰਘਾਂ ਨੂੰ ਇਹ ਬਾਜ ਸੇਵਾ ਵਜੋਂ ਪ੍ਰਾਪਤ ਹੋਇਆ ਸੀ। ਇਹ ਬਾਜ ਨਿਗਰਾਨੀ ਕਰਦਾ ਹੈ। ਜਿੱਥੇ ਤੱਕ ਲੋਕ ਧਰਨੇ ਤੇ ਬੈਠੇ ਹਨ ਉਥੇ ਤੱਕ ਇਹ ਉਡਾਨ ਭਰਦਾ ਹੈ ਅਤੇ ਨਜ਼ਰ ਰੱਖਦਾ ਹੈ। ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਸ਼ੱਕੀ ਚੀਜ਼ ਜਾਂ ਹਰਕੱਤ ਨਜ਼ਰ ਆਉਂਦੀ ਹੈ ਤਾਂ ਇਹ ਨਿਹੰਗ ਸਿੰਘਾਂ ਨੂੰ ਸੂਚੇਤ ਕਰਦਾ ਹੈ। ਪ੍ਰਤਾਪ ਨਿਹੰਗ ਸਿੰਘ ਦੇ ਜੱਥੇ ਦੇ ਨਾਲ ਹੀ ਰਹਿੰਦਾ ਹੈ ਅਤੇ ਜਿੱਥੇ ਵੀ ਉਹ ਜਾਂਦੇ ਹਨ ਉਥੇ ਹੀ ਬਾਜ ਵੀ ਜਾਂਦਾ ਹੈ।