ਪ੍ਰਧਾਨ ਮੰਤਰੀ ਮੋਦੀ ਦੀ ਸਦਬੁੱਧੀ ਲਈ ਕਰਵਾਇਆ ਹਵਨ

0
3983

ਪਠਾਨਕੋਟ | ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਲੋਕ ਆਪਣੇ-ਆਪਣੇ ਤਰੀਕੇ ਨਾਲ ਵਿਰੋਧ ਕਰ ਰਹੇ ਹਨ। ਇਸੇ ਤਹਿਤ ਪਠਾਨਕੋਟ ਵਿੱਚ ਕਾਂਗਰਸ ਦੀ ਇੱਕ ਜਥੇਬੰਦੀ ਨੇ ਪੀਐਮ ਮੋਦੀ ਦੀ ਸਦਬੁੱਧੀ ਲਈ ਹਵਨ ਕਰਵਾਇਆ।

ਐਨਐਸਯੂਆਈ ਦੇ ਮੈਂਬਰਾਂ ਨੇ ਹਵਨ ਕਰਵਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੰਗੀ ਮੱਤ ਦੇਣ ਲਈ ਪ੍ਰਾਰਥਨਾ ਕੀਤੀ।

ਐਨਐਸਯੂਆਈ ਦੇ ਜ਼ਿਲ੍ਹਾ ਪ੍ਰਧਾਨ ਅਭਮਯ ਸ਼ਰਮਾ ਨੇ ਕਿਹਾ- ਕੇਂਦਰ ਦੀ ਭਾਜਪਾ ਸਰਕਾਰ ਨੇ 3 ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਆੜਤੀ ਤੇ ਕਿਸਾਨਾਂ ਦਾ ਨਹੁੰ ਤੇ ਮਾਸ ਵਰਗਾ ਰਿਸ਼ਤਾ ਹੁੰਦਾ ਹੈ। ਜੇ ਕਿਸਾਨ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਆੜਤੀ ਉਸਦੀ ਸਹਾਇਤਾ ਕਰਦਾ ਹੈ। ਕਿਸਾਨੀ ਸੰਘਰਸ਼ ਨੂੰ ਵੇਖਦੇ ਹੋਏ ਅਸੀਂ ਹਵਨ ਕਰਵਾ ਕੇ ਭਗਵਾਨ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਪੀਐਮ ਮੋਦੀ ਨੂੰ ਚੰਗੀ ਮੱਤ ਦੇਵੇ ਤਾਂ ਜੋ ਇਹ ਕਾਨੂੰਨ ਰੱਦ ਹੋਣ ਅਤੇ ਕਿਸਾਨਾਂ ਨੂੰ ਸੁੱਖ ਦਾ ਸਾਂਹ ਆਵੇ।