ਦਿੱਲੀ ਚੌਣ: ਉੱਤਰ-ਪੂਰਬੀ ਇਲਾਕੇ ਵਿੱਚ ਚੋਣ ਅਧਿਕਾਰੀ ਦੀ ਮੌਤ ਨਾਲ ਹੜਕੰਪ

0
955

ਨਵੀਂ ਦਿੱਲੀ. ਦਿੱਲੀ ਵਿਧਾਨ ਸਭਾ ਚੌਣਾਂ ‘ਚ ਵੋਟਿੰਗ ਦੌਰਾਨ ਇੱਕ ਚੋਣ ਅਧਿਕਾਰੀ ਦੀ ਮੌਤ ਨਾਲ ਹੜਕੰਪ ਮੱਚ ਗਿਆ ਹੈ। ਚੋਣ ਅਧਿਕਾਰੀ ਦੀ ਮੌਤ ਦੀ ਇਹ ਘਟਨਾ ਉੱਤਰ-ਪੂਰਬੀ ਦਿੱਲੀ ਖੇਤਰ ਦੀ ਹੈ। ਨਿਉਜ਼ ਏਜੰਸੀ ਏਐਨਆਈ ਦੇ ਅਨੁਸਾਰ, ਇਹ ਦੁਖਦਾਈ ਘਟਨਾ ਉੱਤਰ-ਪੂਰਬੀ ਦਿੱਲੀ ਦੇ ਬਾਬਰਪੁਰ ਪ੍ਰਾਇਮਰੀ ਸਕੂਲ ਦੇ ਪੋਲਿੰਗ ਸੈਂਟਰ ਵਿੱਖੇ ਹੋਈ ਹੈ।

ਜਾਣਕਾਰੀ ਮੁਤਾਬਿਕ ਡਿਉਟੀ ਦੌਰਾਨ ਮਰਨ ਵਾਲੇ ਚੋਣ ਅਧਿਕਾਰੀ ਦਾ ਨਾਮ ਉਧਮ ਸਿੰਘ ਹੈ। ਉਹ ਨੰਦ ਨਗਰ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਸੀ। ਉਸਦੀ ਡਿਉਟੀ ਬਾਬਰਪੁਰ ਵਿਧਾਨ ਸਭਾ ਹਲਕੇ ਵਿੱਚ ਲੱਗੀ ਹੋਈ ਸੀ। ਹਾਲਾਂਕਿ, ਵੋਟਿੰਗ ਪ੍ਰਕਿਰਿਆ ਇਸ ਘਟਨਾ ਨਾਲ ਪ੍ਰਭਾਵਤ ਨਹੀਂ ਹੋਈ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।