7 ਮਹੀਨਿਆਂ ਬਾਅਦ ਪੰਜਾਬ ਤੋਂ ਹਿਮਾਚਲ ਜਾਣਗੀਆਂ ਬੱਸਾਂ, ਸਰਕਾਰ ਨੇ ਦਿੱਤੀ ਇਜਾਜ਼ਤ

0
1401

ਜਲੰਧਰ | ਕੋਰੋਨਾ ਕਰਕੇ 7 ਮਹੀਨਿਆਂ ਤੋ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਹਿਮਾਚਲ ਸਰਕਾਰ ਨੇ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਬੱਸਾਂ ਨੂੰ ਇਜਾਜ਼ਤ ਦੇ ਦਿੱਤੀ ਹੈ।

ਹੁਣ ਪੰਜਾਬ ਦੀਆਂ ਬੱਸਾਂ ਹਿਮਾਚਲ ਤੇ ਹਿਮਾਚਲ ਦੀਆਂ ਬੱਸਾਂ ਪੰਜਾਬ ਆਉਣੀਆਂ ਸ਼ੁਰੂ ਹੋ ਜਾਣਗੀਆਂ। ਫਿਲਹਾਲ ਹਿਮਾਚਲ ਸਰਕਾਰ ਨੇ ਨਾਨ-ਏਸੀ ਬੱਸਾਂ ਨੂੰ ਹੀ ਇਜਾਜ਼ਤ ਦਿੱਤੀ ਹੈ। ਕੋਰੋਨਾ ਮਾਹਾਮਾਰੀ ਤੋਂ ਬਚਣ ਲਈ ਯਾਤਰੀਆਂ ਨੂੰ ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਹੋਵੇਗੀ।

ਪੰਜਾਬ ਤੋਂ ਬਹੁਤ ਸਾਰੇ ਸਰਧਾਲੂ ਹਿਮਾਚਲ ਪ੍ਰਦੇਸ਼ ਵਿਚ ਮਾਤਾ ਦੇ ਮੰਦਰਾਂ ਵਿਚ ਦਰਸ਼ਨ ਲਈ ਜਾਂਦੇ ਹਨ। ਉਹ ਹੁਣ ਪੂਰੀਆਂ ਸਾਵਧਾਨੀਆਂ ਵਰਤ ਕੇ ਬੱਸਾਂ ਵਿਚ ਜਾ ਸਕਦੇ ਹਨ। ਸਰਧਾਲੂਆਂ ਦੀਆਂ ਬੱਸਾਂ ਵਿਚ ਚੜ੍ਹਨ ਤੋਂ ਪਹਿਲਾਂ ਥਰਮਲ ਸਕੈਨਿੰਗ ਹੋਵੇਗੀ ਤੇ ਕੋਈ ਵੀ ਯਾਤਰੀ ਬੱਸ ਵਿਚ ਖੜ੍ਹੇ ਹੋ ਕੇ ਸਫਰ ਨਹੀਂ ਕਰੇਗਾ।

ਹਿਮਾਚਲ ਸਰਕਾਰ ਨੇ ਕਿਹਾ ਕਿ ਜੇਕਰ ਬੱਸ ਵਿਚ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਉਸ ਉਪਰ ਕਾਰਵਾਈ ਕੀਤੀ ਜਾਵੇਗੀ।