ਜਨਤਾ ਤੇ ਔਕਸਫੌਰਡ ਹਸਪਤਾਲ ਦੇ ਮਾਲਕ ਡਾ .ਜੀ ਐਸ ਗਿੱਲ ਦਾ ਦੇਹਾਂਤ

0
2081

ਜਲੰਧਰ | ਜ਼ਿਲ੍ਹੇ ਦੇ ਮਾਹਰ ਸਰਜਨ ਡਾ ਗੁਰਮੇਜ ਗਿੱਲ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਡਾ ਗਿੱਲ ਪਿਛਲੇ ਕਈ ਦਿਨਾਂ ਤੋਂ ਮੇਦਾਂਤਾ ਹਸਪਤਾਲ ਗੁੜਗਾਓ ਵਿਚ ਦਾਖਲ ਸਨ। ਉਹਨਾਂ ਦਾ ਮੌਤ ਦੇ ਨਾਲ ਮੈਡੀਕਲ ਖੇਤਰ ਵਿਚ ਸ਼ੋਕ ਦੀ ਲਹਿਰ ਹੈ।

ਡਾ ਗਿੱਲ ਪਿਛਲੇ 50 ਸਾਲ ਤੋਂ ਡਾਕਟਰੀ ਦੇ ਖੇਤਰ ਵਿਚ ਹਨ। ਉਹਨਾਂ ਦੇ ਜਲੰਧਰ ਵਿਚ ਆਪਣੇ ਜਨਤਾ ਤੇ ਔਕਸਫੌਰਡ ਹਸਪਤਾਲ ਹਨ। ਉਹ ਲੰਮਾ ਸਮਾਂ ਮੈਡੀਕਲ ਕੌਂਸਲ ਆਫ ਇੰਡੀਆ, ਪੰਜਾਬ ਮੈਡੀਕਲ ਕੌਂਸਲ, ਇੰਡੀਅਨ ਮੈਡੀਕਲ ਐਸੋਸੀਏਸ਼ਨਾਂ ਨਾਲ ਜੁੜੇ ਰਹੇ। ਡਾ ਗਿੱਲ ਦੇ ਬੇਟੇ ਡਾ ਗੁਰਬੀਰ ਸਿੰਘ ਗਿੱਲ(ਕਾਰਡੀਓਲੋਜਿਸਟ) ਤੇ ਡਾ ਗੁਰਚੇਤਨ ਸਿੰਘ ਗਿੱਲ ਵੀ ਔਕਸਫੌਰਡ ਤੇ ਜਨਤਾ ਹਸਪਤਾਲ ਵਿਖੇ ਡਾਕਟਰ ਹਨ।

ਅੱਜ ਕਿਸ਼ਨਾਪੁਰਾ ਦੇ ਸ਼ਮਸ਼ਾਨਘਾਟ ਵਿਚ ਡਾ ਗਿੱਲ ਦਾ ਸੰਸਕਾਰ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤਨੀ 2 ਬੇਟੇ,ਬੇਟੀ ਨੂੰ ਛੱਡ ਗਏ ਹਨ।