ਜਲੰਧਰ – ਦੁਕਾਨ ਦੇ ਉਦਘਾਟਨ ਤੋਂ ਪਹਿਲਾਂ ਹੀ ਕੱਪੜੇ ਚੋਰੀ

0
14265

ਜਲੰਧਰ . ਇਹ ਖਬਰ ਸੁਣਨ ‘ਚ ਤੁਹਾਨੂੰ ਅਜੀਬ ਜ਼ਰੂਰ ਲੱਗ ਸਕਦੀ ਹੈ ਪਰ ਹੈ ਇਹ 100 ਫੀਸਦੀ ਸੱਚ। ਮਾਮਲਾ ਜਲੰਧਰ ਦੇ ਗੁਰਾਇਆ ਇਲਾਕੇ ਦੇ ਮਸ਼ਹੂਰ ਪਿੰਡ ਰੁੜਕਾ ਖੁਰਦ ਦਾ ਹੈ।
ਜਸਵਿੰਦਰ ਸਿੰਘ ਦੀ ਦੁਕਾਨ ਦੀ ਓਪਨਿੰਗ ਸੋਮਵਾਰ ਨੂੰ ਹੋਣੀ ਸੀ। ਐਤਵਾਰ ਰਾਤ ਹੀ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਢਾਈ ਲੱਖ ਦੇ ਨਵੇਂ ਕੱਪੜੇ ਚੋਰੀ ਕਰ ਲਏ।

ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸੈਰ ਕਰਨ ਲਈ ਘਰੋਂ ਨਿਕਲੇ ਸੀ। ਦੁਕਾਨ ਦੇਖੀ ਤਾਂ ਸ਼ਟਰ ਨੂੰ ਤਾਲੇ ਲੱਗੇ ਹੋਏ ਸਨ ਪਰ ਚੋਰ ਵਿਚਕਾਰੋਂ ਸ਼ਟਰ ਨੂੰ ਤੋੜ ਕੇ ਅੰਦਰੋਂ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਦੁਕਾਨ ਦੇ ਸਾਰੇ ਕੱਪੜੇ ਚੋਰੀ ਹੋ ਗਏ।
ਮੌਕੇ ਦਾ ਮੁਆਇਨਾ ਕਰਨ ਪਹੁੰਚੇ ਏਐਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਇਸ ‘ਚ ਇੱਕ ਕਾਰ ਦਿਖਾਈ ਵੀ ਦੇ ਰਹੀ ਹੈ। ਬਾਕੀ ਇਸ ਬਾਰੇ ਵਿਚ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।

The shop was to open on Monday, the goods were stolen on Sunday | Jalandhar Bulletin

Jalandhar – ਸੋਮਵਾਰ ਨੂੰ ਖੋਲ੍ਹਣੀ ਸੀ ਦੁਕਾਨ, ਐਤਵਾਰ ਨੂੰ ਸਾਮਾਨ ਹੋ ਗਿਆ ਚੋਰੀਜਲੰਧਰ | ਇਹ ਖਬਰ ਸੁਣਨ ‘ਚ ਤੁਹਾਨੂੰ ਅਜੀਬ ਜ਼ਰੂਰ ਲੱਗ ਸਕਦੀ ਹੈ ਪਰ ਹੈ ਇਹ 100 ਫੀਸਦੀ ਸੱਚ। ਮਾਮਲਾ ਜਲੰਧਰ ਦੇ ਗੁਰਾਇਆ ਇਲਾਕੇ ਦੇ ਮਸ਼ਹੂਰ ਪਿੰਡ ਰੁੜਕਾ ਖੁਰਦ ਦਾ ਹੈ।ਜਸਵਿੰਦਰ ਸਿੰਘ ਦੀ ਦੁਕਾਨ ਦੀ ਓਪਨਿੰਗ ਸੋਮਵਾਰ ਨੂੰ ਹੋਣੀ ਸੀ। ਐਤਵਾਰ ਰਾਤ ਹੀ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਢਾਈ ਲੱਖ ਦੇ ਨਵੇਂ ਕੱਪੜੇ ਚੋਰੀ ਕਰ ਲਏ।ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸੈਰ ਕਰਨ ਲਈ ਘਰੋਂ ਨਿਕਲੇ ਸੀ। ਦੁਕਾਨ ਦੇਖੀ ਤਾਂ ਸ਼ਟਰ ਨੂੰ ਤਾਲੇ ਲੱਗੇ ਹੋਏ ਸਨ ਪਰ ਚੋਰ ਵਿਚਕਾਰੋਂ ਸ਼ਟਰ ਨੂੰ ਤੋੜ ਕੇ ਅੰਦਰੋਂ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਦੁਕਾਨ ਦੇ ਸਾਰੇ ਕੱਪੜੇ ਚੋਰੀ ਹੋ ਗਏ।ਮੌਕੇ ਦਾ ਮੁਆਇਨਾ ਕਰਨ ਪਹੁੰਚੇ ਏਐਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਇਸ ‘ਚ ਇੱਕ ਕਾਰ ਦਿਖਾਈ ਵੀ ਦੇ ਰਹੀ ਹੈ। ਬਾਕੀ ਇਸ ਬਾਰੇ ਵਿਚ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।

Posted by Jalandhar Bulletin on Monday, October 5, 2020