ਭਾਰਤ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ ਹੋਈ 1 ਲੱਖ, 206 ਦਿਨਾਂ ‘ਚ ਗਵਾਈ ਲੋਕਾਂ ਨੇ ਜਾਨ

0
874

ਜਲੰਧਰ . ਦੇਸ਼ ਵਿਚ ਕੋਰੋਨਾ ਨਾਲ ਹੁਣ ਤੱਕ 1 ਲੱਖ ਮੌਤਾਂ ਹੋ ਚੁੱਕੀਆਂ ਹਨ। ਅਨਲੌਕ-5 ਵਿਚ ਸਾਰੀਆਂ ਪਾਬੰਦੀਆਂ ਹਟਾਈਆਂ ਗਈਆਂ ਨੇ ਅਜੇ ਤੱਕ ਕੋਈ ਵੀ ਵੈਕਸੀਨ ਨਹੀਂ ਆਈ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਹੈ ਕਿ ਸਰਕਾਰ ਨੂੰ ਨਹੀਂ ਪਤਾ ਕਿ ਕੋਰੋਨਾ ਕਦੋਂ ਖਤਮ ਹੋਵੇਗਾ ਤੇ ਦਵਾਈ ਪਤਾ ਨਹੀਂ ਕਦ ਆਵੇਗੀ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ ਤਾਂ ਮਾਸਕ ਤੇ ਸਾਵਧਾਨੀਆਂ ਹੀ ਕੋਰੋਨਾ ਨਾਲ ਲੜਨ ਲਈ ਜ਼ਰੂਰੀ ਹਨ।

ਕੋਰੋਨਾ ਨਾਲ 1 ਲੱਖ ਲੋਕਾਂ ਨੇ 206 ਦਿਨਾਂ ਵਿਚ ਜਾਨ ਗਵਾਈ ਹੈ। ਹਾਲਾਂਕਿ ਦੁਨੀਆਂ ਦੇ 72 ਮੌਤਾਂ ਵਿਚੋਂ ਭਾਰਤ ਵਿਚ ਸਭ ਤੋਂ ਘੱਟ ਮੌਤਾਂ ਹੋਈਆਂ ਹਨ।

ਅਮਰੀਕਾ ਦੇ ਕੁਝ ਵਿਗਿਆਨਕਾਂ ਦਾ ਕਹਿਣਾ ਹੈ ਕਿ ਸਤੰਬਰ 2021 ਤੱਕ ਕੋਰੋਨਾ ਦੀ ਵੈਕਸੀਨ ਆਉਣੀ ਅਸੰਭਵ ਲੱਗਦੀ ਹੈ। ਇਸ ਲਈ ਭਾਰਤ ਸਰਕਾਰ ਲੋਕਾਂ ਦੀ ਅਪੀਲ ਕਰ ਰਹੀ ਹੈ ਕਿ ਸਾਵਧਾਨੀਆਂ ਵਰਤੋਂ ਕਿ ਅਸੀਂ ਕੋਰੋਨਾ ਉਪਰ ਜਿੱਤ ਪ੍ਰਾਪਤ ਕਰ ਸਕੀਏ।