ਸਵੀਮਿੰਗ ਦੇ ਖਿਡਾਰੀ ਪੂਲ ‘ਚ ਕਰ ਸਕਦੇ ਹਨ ਪ੍ਰੈਕਟਿਸ, ਸਕੂਲ-ਕਾਲਜ ਖੋਲ੍ਹਣ ਲਈ ਜਲਦ ਆਵੇਗਾ ਫੈਸਲਾ

0
1560

ਜਲੰਧਰ . ਕੇਂਦਰ ਸਰਕਾਰ ਦੁਆਰਾ ਅਨਲੌਕ-5 ਦੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀ ਹਨ। ਹੁਣ 6-7 ਮਹੀਨਿਆਂ ਤੋਂ ਬੰਦ ਪਏ ਆਦਾਰਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਤੁਸੀ 50 ਸੀਟਾਂ ਦੇ ਅੰਤਰਗਤ ਸਿਨੇਮਾ ਵੀ ਦੇਖ ਸਕਦੇ ਹੋ ਤੇ ਆਪਣੀ ਪ੍ਰੈਕਟਿਸ ਲਈ ਸਵੀਮਿੰਗ ਵੀ ਕਰ ਸਕਦੇ ਹੋ।

ਸਕੂਲ-ਕਾਲਜ ਖੋਲ੍ਹਣ ਨੂੰ ਕੇਂਦਰ ਨੇ ਕਿਹਾ ਇਸ ਬਾਰੇ ਫੈਸਲਾ ਸੂਬਾ ਸਰਕਾਰਾਂ ਕਰਨਗੀਆਂ। ਹਾਲਾਂਕਿ ਸਕੂਲ-ਕਾਲਜ ਪਿਛਲੇ 7 ਮਹੀਨਿਆਂ ਤੋਂ ਬੰਦ ਪਏ ਹਨ। ਪੰਜਾਬ ਤੋਂ ਬਾਹਰਲੇ ਕਈ ਸੂਬਿਆਂ ਨੇ ਸਕੂਲ ਖੋਲ੍ਹ ਦਿੱਤੇ ਹਨ। ਪਰ ਪੰਜਾਬ ਸਰਕਾਰ ਦਾ ਸਕੂਲ- ਕਾਲਜ ਨੂੰ ਖੋਲ੍ਹਣ ਨੂੰ ਲੈ ਕੇ ਫੈਸਲਾ ਆਉਣਾ ਹੈ। ਪਿਛਲੇ ਦਿਨੀਂ ਇਕ ਸਮਾਗਮ ਵਿਚ ਵਿਜੈ ਇੰਦਰ ਸਿੰਗਲਾ ਨੇ ਕਿਹਾ ਸੀ ਕਿ ਜਦੋਂ ਤੱਕ ਕੋਰੋਨਾ ਪੂਰੀ ਤਰ੍ਹਾਂ ਨਹੀਂ ਖਤਮ ਹੋ ਜਾਂਦਾ ਉਦੋਂ ਤੱਕ ਸਕੂਲ ਨਹੀਂ ਖੋਲ੍ਹੋ ਜਾ ਸਕਦੇ।