ਹਿਮਾਚਲ ਸਰਕਾਰ ਨੇ ਸਾਰੀਆਂ ਪਾਬੰਦੀਆਂ ਹਟਾਈਆਂ, ਹੁਣ ਨਹੀਂ ਹੋਵੇਗਾ ਐਂਟਰੀ ਲਈ ਕੋਰੋਨਾ ਟੈਸਟ

0
1218

ਹਿਮਾਚਲ . ਸਰਕਾਰ ਨੇ ਹਿਮਾਚਲ ਦੀਆਂ ਸੀਮਾਵਾਂ ਖੋਲ੍ਹਣ ਦਾ ਫੈਸਲਾ ਲੈ ਲਿਆ ਹੈ। ਹੁਣ ਬਾਹਰ ਤੋਂ ਆਉਣ ਵਾਲੇ ਲੋਕ ਬਿਨਾਂ ਕਿਸੇ ਰੋਕ ਟੋਕ ਤੋਂ  ਐਂਟਰੀ ਕਰ ਸਕਦੇ ਹਨ। ਹੁਣ ਕਿਸੇ ਵੀ ਵਿਅਕਤੀ ਨੂੰ ਨਾ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ ਤੇ ਨਾ ਹੀ ਕਿਸੇ ਵੀ ਪਾਸ ਦੀ ਜ਼ਰੂਰਤ ਹੈ। ਹਿਮਾਚਲ ਸਰਕਾਰ ਨੇ ਯਾਤਰੀਆ ਲਈ ਫੈਸਲਾ ਕੀਤਾ ਹੈ ਕਿ ਹੋਟਲ ਦੀ ਬੁਕਿੰਗ ਵੀ ਹੁਣ ਯਾਤਰੀ ਹਿਮਾਚਲ ਆ ਕੇ ਕਰਵਾ ਸਕਦੇ ਹਨ ਤੇ ਬਿਨਾਂ ਕਵਾਰੰਟੀਨ ਦੇ ਉਹਨਾਂ ਨੇ ਘੁੰਮਣ ਫਿਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਰਕਾਰ ਵਲੋਂ ਬੈਰੀਅਰ ਤੇ ਜਾਂਚ ਟੀਮ ਨੂੰ ਵੀ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੀ ਮੀਟਿੰਗ ਵਿਚ ਮੰਗਲਵਾਰ ਨੂੰ ਲਿਆ ਹੈ।