ਜਲੰਧਰ . ਪੰਜਾਬ ਵਿਚ ਲੋਕ ਡਾਊਨ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀ ਮਜਦੂਰ ਆਪਣੇ ਵਤਨ ਬੜੀ ਮੁਸ਼ਕਿਲ ਨਾਲ ਪੈਦਲ ਚਲ ਤੇ ਆਪਣੇ ਸੂਬਿਆਂ ਨੂੰ ਪਰਿਵਾਰਾਂ ਸਮੇਤ ਵਾਪਸ ਚਲੇ ਗਏ ਸਨ। ਪਰ ਹੁਣ ਮੁੜ ਤੋਂ ਇਨਾਂ ਨੇ ਪੰਜਾਬ ਵਲ ਰੁਖ ਕੀਤਾ ਹੈ। ਰੇਲਵੇ ਸਟੇਸ਼ਨਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆ ਰਹੇ ਹਨ। ਇਹਨਾਂ ਪ੍ਰਵਾਸੀ ਮਜਦੂਰਾਂ ਨੂੰ ਰੋਜਗਾਰ ਨਹੀਂ ਮਿਲਿਆ ਹੈ। ਜਿਸ ਕਾਰਨ ਲੋਕ ਡਾਊਨ ਤੋਂ ਬਾਅਦ ਹੁਣ ਪ੍ਰਵਾਸੀਆਂ ਨੇ ਮੁੜ ਪੰਜਾਬ ਵੱਲ ਮੂੰਹ ਕੀਤਾ ਹੈ। ਰੇਲਵੇ ਸਟੇਸ਼ਨ ਅਤੇ ਰਾਜਪੁਰਾ ਦੇ ਗਗਨ ਚੌਕ ਤੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਰੋਜਾਨਾ ਆ ਰਹੇ ਹਨ।
ਪ੍ਰਵਾਸੀਆਂ ਨੇ ਦਸਿਆ ਕਿ ਬਿਹਾਰ ਵਿਚ ਬਿਲਕੁਲ ਵੀ ਕੰਮ ਕਰ ਨਹੀਂ ਹੈ। ਸਰਕਾਰਾਂ ਬਿਲਕੁਲ ਸਾਡੀ ਮਦਦ ਨਹੀਂ ਕਰ ਰਹੀ ਹੈ ਜਿਸ ਕਰਕੇ ਸਾਨੂ ਪੰਜਾਬ ਵੱਲ ਆਉਣਾ ਪੈ ਰਿਹਾ ਹੈ। ਜੇਕਰ ਸਾਨੂ ਰੋਜ਼ਗਾਰ ਸਾਡੇ ਵਤਨ ਮਿਲਦਾ ਹੋਵੇ ਤਾ ਅਸੀਂ ਪੰਜਾਬ ਵੱਲ ਕਿ ਕਰਨ ਆਉਣਾ ਹੈ। ਪ੍ਰਵਾਸੀ ਮਜਦੂਰਾਂ ਨੇ ਦਸਿਆ ਕਿ ਸਾਡੇ ਬਿਹਾਰ ਵਿਚ ਕੋਈ ਕਾਰੋਬਾਰ ਨਹੀਂ ਹੈ। ਜਿਸ ਕਰਕੇ ਸਾਨੂ ਪੰਜਾਬ ਵੱਲ ਮੁੜਨਾ ਪੈ ਰਿਹਾ ਹੈ। ਹਜਾਰਾਂ ਦੀ ਗਿਣਤੀ ਵਿਚ ਮਜਦੂਰ ਰੇਲਵੇ ਸਟੇਸ਼ਨ ਤੇ ਰਾਜਪੁਰਾ ਦੇ ਗਗਨ ਚੌਕ ਤੇ ਬੱਸਾਂ ਆਟੋ ਰਿਕਸ਼ਿਆਂ ਰਹੀ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਰਹੇ ਹਨ। ਪ੍ਰਵਾਸੀਆਂ ਨੇ ਦਸਿਆ ਕਿ ਸਾਡੇ ਵਤਨ ਵਿਚ ਰੋਜਗਾਰ ਨਹੀ ਜਿਸ ਕਰਕੇ ਸਾਨੂ ਪੰਜਾਬ ਵਿਚ ਕੰਮ ਕਰਨ ਲਈ ਆ ਰਹੇ ਹਾਂ।