ਹੁਣ ਕੋਰੋਨਾ ਨਾਲ ਮਰਨ ਵਾਲੇ ਦੇ ਸਰੀਰ ਨੂੰ ਦੇਖਿਆ ਜਾ ਸਕੇਗਾ, ਰੁਕੇਗੀ ਲਾਸ਼ਾਂ ਅਦਲੀ-ਬਦਲੀ ਦੀ ਪ੍ਰਕਿਰਿਆ

0
65448

ਚੰਡੀਗੜ੍ਹ . ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਖਲ ਇਕ ਜਨਹਿਤ ਅਰਜੀ ਵਿਚ ਦਿੱਤੇ ਸੁਝਾਅ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਕੋਵਿਡ-19 ਦੀਆਂ ਨਵੀਆਂ ਗਾਈਡਲਾਈਜ਼ ਮੁਤਾਬਿਕ ਕਿਹਾ ਗਿਆ ਕਿ ਹੁਣ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਵਾਲੇ ਉਸ ਦੇ ਸਰੀਰ ਨੂੰ ਦੇਖ ਸਕਦੇ ਹਨ। ਇਹ ਇਸ ਲਈ ਫੈਸਲਾ ਲਿਆ ਗਿਆ ਕਿਉਂਕਿ ਅਫਵਾਹਾਂ ਬਹੁਤ ਫੈਲ ਰਹੀਆਂ ਦੀ ਕਿ ਮ੍ਰਿਤਕਾਂ ਦੇ ਸਰੀਰ ਨਾਲ ਅਦਲਾ-ਬਦਲੀ ਹੁੰਦੀ ਹੈ। ਇਸ ਤਰ੍ਹਾਂ ਦੀ ਅਦਲਾ-ਬਦਲੀ ਦੀਆਂ ਕਈ ਘਟਨਾਵਾਂ ਸਾਹਮਣੇ ਵੀ ਆਈਆਂ ਸਨ।

ਐਡਵੋਕੇਟ ਐਚ ਸੀ ਅਰੋੜਾ ਨੇ ਹਾਈਕੋਰਟ ਨੂੰ ਦੱਸਿਆ ਕਿ ਕੋਰੋਨਾ ਦੇ ਕਾਰਨ ਮਰਨ ਵਾਲੇ ਦੀ ਲਾਸ਼ ਨੂੰ ਪੂਰੀ ਤਰ੍ਹਾਂ ਪੈਕ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਉਸ ਦੇ ਪਰਿਵਾਰ ਵਾਲੇ ਉਸ ਦੇ ਅੰਤਿਮ ਦਰਸ਼ਨ ਕਰਨ ਨੂੰ ਤਰਸ ਜਾਂਦੇ ਹਨ, ਉਹਨਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਆਪਣੇ ਹੀ ਪਰਿਵਾਰ ਮੈਂਬਰ ਦਾ ਸੰਸਕਾਰ ਕਰ ਰਹੇ ਹਨ ਜਾਂ ਕੋਈ ਹੋਰ ਹੈ। ਇਸ ਲਈ ਹੁਣ ਕੋਰੋਨਾ ਨਾਲ ਮਰਨ ਵਾਲੇ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਦੇ ਹਨ।