ਜਲੰਧਰ ‘ਚ ਹੁਣ ਤੱਕ 2694 ਲੋਕ ਕੋਵਿਡ-19 ਖਿਲਾਫ਼ ਜਿੱਤ ਚੁੱਕੇ ਲੜਾਈ
ਜਲੰਧਰ . ਜਲੰਧਰ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿ ਅੱਜ ਕੋਵਿਡ ਪ੍ਰਭਾਵਿਤ 75 ਮਰੀਜ਼ਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ, ਇਨ੍ਹਾਂ ਵਿੱਚ ਨੌ ਸਥਾਨਕ ਸਿਵਲ ਹਸਪਤਾਲ, 11 ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ, ਇਕ ਮਿਲਟਰੀ ਤੇ ਇਕ ਅਤੇ 16 ਪ੍ਰਾਈਵੇਟ ਹਸਪਤਾਲਾਂ ਤੋਂ ਮਰੀਜ਼ ਸ਼ਾਮਿਲ ਹਨ।
ਇਸ ਤੋਂ ਇਲਾਵਾ 38 ਮਰੀਜ਼ਾਂ ਵਲੋਂ ਅਪਣਾ ਘਰ ਵਿੱਚ ਇਕਾਂਤਵਾਸ ਦਾ ਸਮਾਂ ਪੂਰਾ ਕੀਤਾ ਗਿਆ। ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹੇ ਵਿੱਚ 2694 ਮਰੀਜ਼ਾਂ ਵਲੋਂ ਕੋਵਿਡ-19 ‘ਤੇ ਜਿੱਤ ਹਾਸਿਲ ਕੀਤੀ ਜਾ ਚੁੱਕੀ ਹੈ।
ਠੀਕ ਹੋਏ ਮਰੀਜ਼ਾਂ ਵਲੋਂ ਡਾਕਟਰਾਂ, ਨਰਸਾਂ ਅਤੇ ਸਿਹਤ ਵਰਕਰਾਂ ਵਲੋਂ ਉਨਾਂ ਦੇ ਇਲਾਜ ਦੌਰਾਨ ਕੀਤੀ ਗਈ ਮਿਹਨਤ, ਲਗਨ ਅਤੇ ਵਚਨਬੱਧਤਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਉਨ੍ਹਾਂ ਦੇ ਇਲਾਜ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਗਈ।













































