ਕਰਤਾਰਪੁਰ ਦੇ ਸਿਵਲ ਹਸਪਤਾਲ ‘ਚ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ‘ਤੇ ਪਰਿਵਾਰ ਵਲੋਂ ਰਿਪੋਰਟ ‘ਚ ਗੜਬੜੀ ਕਰਨ ਦੇ ਲਾਏ ਦੋਸ਼

0
530

ਜਲੰਧਰ . ਕਰਤਾਰਪੁਰ ‘ਚ ਕੱਲ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਵਿੱਚੋ ਹਰਜੀਤ ਸਿੰਘ ਦੇ ਪਰਿਵਾਰ ਵਲੋਂ ਸਿਵਲ ਹਸਪਤਾਲ ਕਰਤਾਰਪੁਰ ਪ੍ਰਸ਼ਾਸਨ ‘ਤੇ ਰਿਪੋਰਟ ‘ਚ ਗੜਬੜੀ ਦੇ ਦੋਸ਼ ਲਾਏ ਹਨ। ਜਿਸ ਕਾਰਨ ਹਸਪਤਾਲ ਵਿਚ ਐਸਐਮਓ ਕੁਲਦੀਪ ਸਿੰਘ ਦੇ ਖਿਲਾਫ ਜ਼ਬਰਦਸਤ ਨਾਆਰੇਬਾਜ਼ੀ ਕੀਤੀ ਗਈ ਅਤੇ ਉਸ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ।

ਪੀੜਤ ਹਰਜੀਤ ਸਿੰਘ ਦੇ ਭਰਾ ਕੌਂਸਲਰ ਮਨਜੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਦਾ ਕੁਝ ਦਿਨ ਪਹਿਲਾਂ ਆਪ੍ਰੇਸ਼ਨ ਹੋਇਆ ਸੀ, ਫੇਰ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ। ਅਸੀਂ ਆਪਣੇ ਭਰਾ ਨੂੰ ਮਕਸੂਦਾਂ ਹਸਪਤਾਲ ਭਰਤੀ ਕਰਵਾਇਆ। ਜਿਥੇ ਉਨ੍ਹਾਂ ਦਾ ਭਾਰੀ ਰਕਮ ਨਾਲ ਇਲਾਜ ਸ਼ੁਰੂ ਹੋਇਆ। ਸਾਨੂੰ ਅੱਜ ਪਾਜ਼ੀਟਿਵ ਰਿਪੋਰਟ ਆਉਣ ਵਿਚ ਕੁਝ ਗੜਬੜੀ ਦਾ ਪਤਾ ਚਲਿਆ। ਅਸੀਂ ਐਸਐਮਓ ਨਾਲ ਸੰਪਰਕ ਕੀਤਾ ਤਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਉਧਰ ਹਰਜੀਤ ਸਿੰਘ ਨੂੰ ਕੋਰੋਨਾ ਪਾਜ਼ੀਟਿਵ ਵਾਰਡ ਵਿਚ ਰੱਖਿਆ ਗਿਆ ਹੈ, ਜੋ ਉਨ੍ਹਾਂ ਵਾਸਤੇ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਜੇ ਸਾਡੇ ਬੰਦੇ ਦਾ ਕੋਈ ਨੁਕਸਾਨ ਹੋਇਆ ਤਾਂ ਸ਼ਹਿਰ ਦੇ ਖਰਾਬ ਹੋਣ ਵਾਲੇ ਮਹੌਲ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।

ਪੁਲਿਸ ਥਾਣਾ ਕਰਤਾਰਪੁਰ ਤੋਂ ਡੀਐਸਪੀ ਪਰਮਿੰਦਰ ਸਿੰਘ ਅਤੇ ਥਾਣਾ ਮੁਖੀ ਸਿਕੰਦਰ ਸਿੰਘ ਨੇ ਮੌਕੇ ਤੇ ਪੁੱਜ ਕੇ ਸਥਿਤੀ ਨੂੰ ਸੰਭਾਲਿਆ। ਜਦ ਐਸਐਮ ਨਾਲ ਫੋਨ ਤੇ ਗੱਲ ਕਰਨੀ ਚਾਹੀ ਤੋਂ ਉਨ੍ਹਾਂ ਕਿਹਾ ਕਿ ਮੈ ਅੱਜ ਛੁਟੀ ਤੇ ਹਾਂ ਅਤੇ ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ 2 ਸੈਪਲ ਲਏ ਜਾਂਦੇ ਹਨ। ਗਾਈਡ ਲਾਈਨ ਅਨੁਸਾਰ ਜੇ ਪਹਿਲੇ ਸੈਪਲ ‘ਚ ਰਿਪੋਰਟ ਪਾਜੀਟਿਵ ਆਵੇ ਤੋਂ ਉਸ ਨੂੰ ਫਾਈਨਲ ਰਿਪੋਰਟ ਮੰਨ ਲਿਆ ਜਾਂਦਾ ਹੈ। ਜੇ ਪਹਿਲੇ ਸੈਂਪਲ ਵਿਚ ਰਿਪੋਰਟ ਨੈਗਟਿਵ ਆਵੇ ਅਤੇ ਸਬੰਧਤ ਵਿਅਕਤੀ ਵਿਚ ਵਿਭਾਗ ਨੂੰ ਲੱਛਣ ਮਹਿਸੂਸ ਹੋਣ ਤਾਂ ਫੇਰ ਲਿਆ ਗਿਆ ਦੂਸਰਾ ਸੈਂਪਲ ਲੈਬੋਰੇਟਰੀ ਵਿਚ ਭੇਜਿਆ ਜਾਂਦਾ ਹੈ। ਸੋ ਹਰਜੀਤ ਸਿੰਘ ਦੀ ਰਿਪੋਰਟ ਪਾਜੀਟਿਵ ਹੈ, ਇਸ ਬਾਰੇ ਕੋਈ ਸ਼ੱਕ ਨਹੀਂ।