122 ਸਿਵਿਆ ਦੇ ਸੇਕ ਨਾਲੋਂ ਵੱਧ ਗਰਮ ਹੁੰਦੀ ਜਾ ਰਹੀ ਰਾਜਨੀਤੀ

0
10125

-ਹਿਮਾਨੀ ਸ਼ਰਮਾ

ਪਿਛਲੇ ਦਿਨੀਂ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਔਰਤਾਂ ਦੇ ਸੁਹਾਗ, ਧੀਆਂ ਦੇ ਬਾਪ ਤੇ ਮਾਵਾਂ ਦੇ ਪੁੱਤ ਮੌਤ ਦੇ ਖੂਹ ਵਿਚ ਜਾ ਡਿੱਗੇ। ਗੁਰਦਾਸਪੁਰ, ਅੰਮ੍ਰਿਤਸਰ ਦੇ ਤਰਨ ਤਾਰਨ ਵਿਚ ਸ਼ਰਾਬ ਮਾਫੀਏ ਵਲੋਂ ਲੋਕਾਂ ਨੂੰ ਸ਼ਰਾਬ ਨਹੀਂ ਮੌਤ ਵੇਚ ਜਾ ਰਹੀ ਹੈ। ਇਹਨਾਂ ਜ਼ਿਲ੍ਹਿਆ ਵਿਚ 122 ਮੌਤਾਂ ਹੋਈਆਂ ਜ਼ਹਿਰੀਲੀ ਸ਼ਰਾਬ ਨਾਲ। ਪੰਜਾਬ ਦੇ ਢਾਂਚੇ ਵਿਚ ਉਥਲ ਪੁਥਲ ਹਰੀ ਕ੍ਰਾਤੀ ਤੋਂ ਬਾਅਦ ਸ਼ੁਰੂ ਹੋ ਗਈ ਸੀ। ਪਿਛਲੇ ਸਮੇਂ ਵਿਚ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਲਗਾਤਾਰ ਅਖਬਾਰਾਂ ਦੇ ਪਹਿਲੇ ਪੰਨਿਆ ‘ਤੇ ਲੱਗਦੇ ਰਹੇ, ਵੈਣ ਪਾਉਂਦੀਆਂ ਤਸਵੀਰਾਂ ਨੇ ਲੋਕਾਂ ਦੇ ਕਾਲਜੇ ਬਿੰਨ੍ਹ ਸੁੱਟੇ। ਉਹੀ ਵਰਤਾਰਾ ਹੁਣ ਮਾਝੇ ਏਰੀਏ ਵਿਚ ਫਿਰ ਵਾਪਰਿਆ ਹੈ। ਇਸ ਏਰਿਆ ਵਿਚ ਰੁਜ਼ਗਾਰ ਘੱਟ ਹੋਣ ਕਰਕੇ ਅੰਤਾਂ ਦੀ ਗਰੀਬੀ ਵੀ ਹੈ। ਲੋਕ ਘੱਟ ਪੈਸਿਆ ਵਿਚ ਮੌਤ ਦਾ ਜਾਮ ਪੀ ਲੈਂਦੇ ਨੇ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਹਨਾਂ ਸ਼ਰਾਬ ਦੇ ਕਾਰੋਬਾਰੀਆਂ ਦੇ ਕਿਸ-ਕਿਸ ਨਾਲ ਸਬੰਧ ਹਨ ਕਿਸ ਸਿਆਸੀ ਬੰਦੇ ਦਾ ਹੱਥ ਹੈ ਇਹਨਾਂ ਦੇ ਸਿਰ ‘ਤੇ।

ਪੰਜਾਬ ਦੇ ਮੁੱਖ ਮੰਤਰੀ ਨੇ ਇਸ ਤੇ ਤਿੱਖੀ ਕਾਰਵਾਈ ਕਰਦਿਆਂ ਐਕਸ਼ਾਈਜ਼ ਡਿਪਾਰਟਮੈਂਟ ਤੇ ਪੁਲਿਸ ਦੇ ਕੁਝ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ। ਇੱਥੇ ਇਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਘਟਨਾ ਦਾ ਅਸਲ ਦੋਸ਼ੀ ਕੌਣ ਹੈ ਉਸ ਦੀ ਭਾਲ ਵਿਚ ਸਰਕਾਰ ਨੇ ਆਪਣੀਆਂ ਟੀਮਾਂ ਲਾ ਰੱਖੀਆ ਨੇ ਪਰ ਸਿੱਟਾ ਅਜੇ ਤੱਕ ਕੋਈ ਨਹੀਂ ਨਿਕਲਿਆ। ਮੁੱਖ ਮੰਤਰੀ ਨੇ ਮੌਤ ਦੇ ਖੂਹ ਵਿਚ ਜਾ ਡਿੱਗੇ ਲੋਕਾਂ ਦੇ ਪਰਿਵਾਰਾਂ ਨੂੰ 5 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਗੱਲ ਕਹਿ ਕਿ ਆਪਣਾ ਰੋਂਦੇ ਮਨ ਨੂੰ ਢਾਰਸ ਦੇਣ ਦਾ ਕੰਮ ਕਰ ਦਿੱਤਾ ਹੈ।

ਸ਼ਰਾਬ ਕਾਂਡ ਤੋਂ ਬਾਅਦ ਕਾਂਗਰਸ ਦਾ ਤਿੜਕਦਾ ਚਿਹਰਾ

ਜਦੋਂ ਸ਼ਰਾਬ ਦੇ ਕਾਰੋਬਾਰੀਆਂ ਦੇ ਅਸਲ ਚਿਹਰਾ ਦਾ ਪਤਾ ਨਾ ਲੱਗਦਾ ਦਿਸਿਆ ਤਾਂ ਕਾਂਗਰਸ ਰਾਜ ਸਭਾ ਦੇ ਮੈਂਬਰ ਤੇ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਪ੍ਰਤਾਪ ਸਿੰਘ ਬਾਜਵਾ ਦੇ ਸ਼ਮਸ਼ੇਰ ਦੂਲੋ ਨੇ ਰਾਜਪਾਲ ਬੀਪੀ ਬਦਨੌਰ ਤੋਂ ਇਸ ਮਾਮਲੇ ਬਾਰੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ।

ਇਸ ਤੋਂ ਬਾਅਦ ਇਹ ਮੁੱਦਾ ਭਖ ਗਿਆ ਕਿ ਕਾਂਗਰਸ ਦੇ ਆਪਣੇ ਲੀਡਰ ਹੀ ਆਪਣੀ ਸਰਕਾਰ ਵਿਰੁੱਧ ਬੋਲ ਰਹੇ ਹਨ। ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੇ ਇਹਨਾਂ ਦੋਵੇ ਲੀਡਰਾਂ ਨੂੰ ਕਾਂਗਰਸ ਵਿਚੋਂ ਬਾਹਰ ਕਰਨ ਦਾ ਗੱਲ ਆਖ ਦਿੱਤੀ। ਜਾਖੜ ਦੇ ਇਸ ਬਿਆਨ ‘ਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸੋਨੀਆ ਗਾਂਧੀ ਕੋਲ ਚਲੇ ਜਾਂਦੇ ਹਾਂ “ਦੇਖ ਦੇ ਹਾਂ ਤੂੰ ਨਿਕਲ ਦਾ ਕਿ ਮੈਂ” ਇਹ ਕਾਂਗਰਸ ਵਿਚ ਨਵੀਂ ਤ੍ਰੇੜ ਪੈ ਗਈ ਹੈ।