ਲੋਕਸਭਾ ‘ਚ ਅਨੁਰਾਗ ਠਾਕੁਰ ਵਿਰੁੱਧ ਨਾਅਰੇਬਾਜ਼ੀ, ਗੋਲੀ ਮਾਰਨਾ ਬੰਦ ਕਰੋ, ਦੇਸ਼ ਤੋੜਨਾ ਬੰਦ ਕਰੋ

0
289

ਨਵੀਂ ਦਿੱਲੀ . ਲੋਕਸਭਾ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਇੱਕ ਰੈਲੀ ‘ਚ ਦਿੱਤੇ ਬਿਆਨ ਦਾ ਵਿਰੋਧੀ ਪਾਰਟੀ ਨੇ ਜਮ ਕੇ ਹੰਗਾਮਾ ਕੀਤਾ। ਦਿੱਲੀ ‘ਚ ਭਾਜਪਾ ਦੇ ਉਮੀਦਵਾਰ ਰੀਥਲਾ ਦੇ ਸਮਰਥਨ ਰੈਲੀ ਵਿਚ ਅਨੁਰਾਗ ਠਾਕੁਰ ਨੇ ਗੋਲੀ ਮਾਰੋ ਗਦਾਰਾਂ ਨੂੰ ਦੇ ਨਾਅਰੇ ਲਾਏ ਸਨ। ਅੱਜ ਲੋਕਸਭਾ ਵਿਚ ਵਿਰੋਧੀ ਪਾਰਟੀ ਨੇ ਅਨੁਰਾਗ ਠਾਕੁਰ ਨੂੰ ਗੋਲੀ ਮਾਰਨਾ ਬੰਦ ਕਰੋ, ਦੇਸ਼ ਤੋੜਨਾ ਬੰਦ ਕਰੋ ਦੇ ਨਾਅਰੇ ਲਾ ਕੇ ਜਵਾਬ ਦਿੱਤਾ। ਇੰਡੀਅਨ ਮੁਸਲਿਮ ਲੀਗ ਦੇ ਸੰਸਦ ਮੈਂਬਰਾਂ ਨੇ ਪ੍ਰਵੇਸ਼ ਵਰਮਾ ਤੇ ਅਨੁਰਾਗ ਠਾਕੁਰ ਦੇ ਤਾਜ਼ਾਂ ਬਿਆਨਾਂ ਤੇ ਰੌਕ ਲਾ ਦਿੱਤੀ ਹੈ।

ਭਾਜਪਾ ਦੇ ਉਮੀਦਵਾਰ ਮਨੀਸ਼ ਚੌਧਰੀ ਦੇ ਸਮਰਥਨ ਵਿੱਚ ਇੱਕ ਜਨਤਕ ਮੀਟਿੰਗ ਵਿਚ ਠਾਕੁਰ ਨੇ ਨਾਗਰਿਕਤਾ ਵਿਰੋਧੀ ਕਾਨੂੰਨ ਖਿਲਾਫ ਹੋ ਰਹੇ ਰੋਸ਼ ਅਤੇ ਸ਼ਾਹੀਨ ਬਾਗ ਵਿੱਚ ਚੱਲ ਰਹੇ ਪ੍ਰਦਰਸ਼ਨ, ਦੇਸ਼ ਵਿਰੋਧੀ ਨਾਅਰਿਆਂ ਨੂੰ ਵਿਰੋਧੀ ਪਾਰਟੀ ਨਾਲ ਜੋੜਿਆ ਤੇ ਭੀੜ ਨੂੰ ਵਿਵਾਦਪੂਰਨ ਨਾਅਰੇਬਾਜ਼ੀ ਕਰਨ ਲਈ ਕਿਹਾ। ਇਸ ਤੋਂ ਬਾਅਦ ਚੌਣ ਆਯੋਗ ਨੇ ਵਿਵਾਦਿਤ ਬਿਆਨ ਦੇਣ ਵਾਲੇ ਭਾਜਪਾ ਨੇਤਾ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ‘ਤੇ ਕਾਰਵਾਈ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਦੋਂਹਾਂ ਨੇਤਾਵਾ ਦੇ ਨਾਂ ਸਟਾਰ ਪ੍ਰਚਾਰਕ ਦੀ ਲਿਸਟ ਤੋਂ ਕੱਢਣ ਦੇ ਆਦੇਸ਼ ਦਿੱਤੇ ਹਨ।

ਸੀਏਏ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿੱਚ 40 ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਤੇ ਪ੍ਰਵੇਸ਼ ਵਰਮਾ ਨੇ ਟਿਪਣੀ ਕੀਤੀ ਸੀ ਉੱਥੇ ਲੱਖਾਂ ਲੋਕ ਜਮਾ ਹੋ ਗਏ ਹਨ…ਦਿੱਲੀ ਦੇ ਲੋਕਾਂ ਨੂੰ ਸੋਚਣਾ ਹੋਵੇਗਾ ਤੇ ਫੈਸਲਾ ਕਰਨਾ ਪਵੇਗਾ … ਉਹ ਤੁਹਾਡੇ ਘਰ ਵੜਨਗੇ… ਮਾਂਵਾ ਧੀਆਂ ਨਾਲ ਬਲਾਤਕਾਰ ਕਰਨਗੇ..ਮਾਰ ਦੇਣਗੇ ਅੱਜ ਹੀ ਵਕਤ ਹੈ ਕੱਲ ਮੋਦੀ ਜੀ ਅਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਵਾਸਤੇ ਨਹੀਂ ਪੁੱਜ ਸਕਣਗੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਵਟਸਐਪ ਮੈਸੇਜ ਕਰੋ।