ਗੁਰਜੋਤ ਕੋਰ G.N.D.U. ਅੰਮ੍ਰਿਤਸਰ ਦੇ ਬੋਰਡ ਆਫ ਕੰਟਰੋਲ ‘ਚ ਮੈਂਬਰ ਨਿਯੁਕਤ, ਪੰਜਾਬੀ ਦਾ ਸਿਲੇਬਸ ਬਣਾਉਣ ਦੀ ਅਹਿਮ ਜਿੰਮੇਵਾਰੀ ਸੰਭਾਲਣਗੇ

0
4141

ਅੰਮ੍ਰਿਤਸਰ. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਅਦਾਰਾ ਅਜ਼ੀਤ ਦੇ ਸੀਨੀਅਰ ਐਗਜ਼ੈਕਟਿਵ ਮੈਡਮ ਗੁਰਜੋਤ ਕੋਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਰਡ ਆਫ ਕੰਟਰੋਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਮੈਡਮ ਗੁਰਜੋਤ ਕੋਰ ਬੋਰਡ ਆਫ ਕੰਟਰੋਲ ਵਰਗੇ ਅਹਿਮ ਅਹੁਦੇ ਉੱਤੇ 1 ਜੁਲਾਈ 2020 ਤੋਂ ਲੈ ਕੇ 30 ਜੂਨ 2021 ਤੱਕ 1 ਸਾਲ ਲਈ ਰਹਿਣਗੇ। ਮੈਡਮ ਗੁਰਜੋਤ ਕੋਰ ਬੋਰਡ ਆਫ ਕੰਟਰੋਲ ਦੇ ਨਾਲ-ਨਾਲ ਯੂਨੀਵਰਸਿਟੀ ਦੇ ਬੋਰਡ ਆਫ਼ ਸਟਡੀਜ਼ ਦੇ ਮੈਂਬਰ ਵੀ ਬਣੇ ਰਹਿਣਗੇ।

ਮੈਡਮ ਗੁਰਜੋਤ ਕੋਰ ਦੀ ਨਿਯੁਕਤੀ ਬੋਰਡ ਆਫ ਕੰਟਰੋਲ ਵਿਚ ਪੰਜਾਬੀ ਵਿਸ਼ੇ ‘ਤੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੋਰਡ ਆਫ ਕੰਟਰੋਲ ਗੁਰੂ ਨਾਨਕ ਦੇਵ ਯੂਨੀਵਰਿਸਟੀ ਦੀ ਸਭ ਤੋਂ ਅਹਿਮ ਸੰਸਥਾ ਹੈ। ਬੋਰਡ ਆਫ ਕੰਟਰੋਲ ਨੇ ਹੀ ਪੰਜਾਬੀ ਵਿਸ਼ੇ ਦਾ ਮੁੱਢਲੇ ਤੋਂ ਲੈ ਕੇ ਪੀ.ਐੱਚ.ਡੀ ਤੱਕ ਦਾ ਸਿਲੇਬਸ ਤਿਆਰ ਕਰਨਾ ਹੁੰਦਾ ਹੈ। ਸਿਲੇਬਸ ਤਿਆਰ ਕਰਨ ਤੋਂ ਲੈ ਕੇ ਬੋਰਡ ਆਫ਼ ਕੰਟਰੋਲ ਨੇ ਪੰਜਾਬੀ ਦੇ ਨਿਗਰਾਨ ਤੱਕ ਵੀ ਤਿਆਰ ਅਤੇ ਨਿਯੁਕਤ ਕਰਨੇ ਹੁੰਦੇ ਹਨ। ਮੈਡਮ ਗੁਰਜੋਤ ਕੋਰ ਦੀ ਜੀ.ਐਨ.ਡੀ.ਯੂ ਦੇ ਬੋਰਡ ਆਫ਼ ਕੰਟਰੋਲ ਦੇ ਮੈਂਬਰ ਵਜੋਂ ਨਿਯੁਕਤੀ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਵਲੋਂ ਕੀਤੀ ਗਈ ਹੈ।