ਕਰਨਾਟਕ. ਬਿਦਰ ਦੇ ਇੱਕ ਸਕੂਲ ਵਿਖੇ ਮੁੱਖ ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮਾਂ ਨੂੰ ਦੇਸ਼ ਦ੍ਰੋਹ ਦੇ ਮਾਮਲੇ ਵਿਚ ਗਿਫ੍ਰਤਾਰ ਕੀਤਾ ਗਿਆ ਹੈ। ਘਟਨਾ ਬਿਦਰ ਇਲਾਕੇ ਦੇ ਸਕੂਲ ਦੀ ਹੈ, ਜਿੱਥੇ ਸੀਏਏ ਵਿਰੁੱਧ ਵਿਦਿਆਰਥੀਆਂ ਵੱਲੋ ਨਾਟਕ ਪੇਸ਼ ਕੀਤਾ ਗਿਆ। ਨਾਟਕ ਨੂੰ ਸੰਚਾਲਿਤ ਕਰਨ ਵਾਲੀ ਟੀਚਰ ਅਤੇ ਵਿਦਿਆਰਥਣ ਦੀ ਮਾਂ ਜਿਸ ਨੇ ਨਾਟਕ ਵਿੱਚ ਹਿੱਸਾ ਲਿਆ ਸੀ ਨੂੰ ਹਿਰਾਸਤ ਵਿਚ ਲਿਆ ਗਿਆ। ਗਿਫ੍ਰਤਾਰੀ ਸ਼ਾਹੀਨ ਪ੍ਰਾਇਮਰੀ ਅਤੇ ਹਾਈ ਸਕੂਲ ਵਿਖੇ 21 ਜਨਵਰੀ ਨੂੰ ਹੋਏ ਨਾਟਕ ਤੋਂ ਬਾਅਦ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਦੇ ਇੱਕ ਕਾਰਕਰਤਾ ਦੇ ਸ਼ਿਕਾਇਤ ਕਰਨ ਦੇ ਆਧਾਰ ‘ਤੇ ਕੀਤੀ ਗਈ।
ਨੌ ਸਾਲ ਦੇ ਬੱਚੇ ਸਮੇਤ ਨਾਟਕ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਗਈ। ਸਕੂਲ ਦੇ ਸੀਈਓ ਤੌਸੀਫ ਮੈਡਕਰੀ ਦਾ ਕਹਿਣਾ ਹੈ ਕਿ ਨਾਟਕ ਵਿਚ ਇਕ ਲਾਈਨ ਸੀ ਜਿਸ ਦੀ ਗਲਤ ਵਿਆਖਿਆ ਕੀਤੀ ਗਈ ਤਾਂ ਇਹ ਫਸਾਦ ਹੋਇਆ ਹੈ। ਘਟਨਾ ਦੀ ਵੀਡਿਓ ਸਾਹਮਣੇ ਆਈ ਹੈ ਜਿਸ ਵਿਚ ਇੱਕ ਬੱਚਾ ਦੂਜੇ ਨੂੰ ਕਹਿ ਰਿਹਾ ਹੈ ਸਰਕਾਰ ਮੁਸਲਮਾਨਾਂ ਨੂੰ ਭਾਰਤ ਛੱਡ ਕੇ ਜਾਣ ਲਈ ਕਹਿ ਰਹੀ ਹੈ ਤਾਂ ਜਵਾਬ ਵਿਚ ਦੂਜਾ ਬੱਚਾ ਕਹਿੰਦਾ ਹੈ ਅੰਮਾ, ਮੋਦੀ ਤੁਹਾਡੇ ਪਿਤਾ ਅਤੇ ਦਾਦਾ ਜੀ ਦੇ ਦਸਤਾਵੇਜ਼ ਦਿਖਾਉਣ ਦੀ ਗੱਲ ਕਹਿ ਰਿਹਾ ਹੈ ਤੇ ਨਾਲ ਹੀ ਇੱਕ ਹੋਰ ਬੱਚਾ ਕਹਿੰਦਾ ਹੈ ਜੇ ਕੋਈ ਦਸਤਾਵੇਜ਼ ਮੰਗਦਾ ਹੈ ਤਾਂ ਉਹਨਾਂ ਨੂੰ ਚੱਪਲਾਂ ਨਾਲ ਮਾਰੋ।
ਪੁਸ਼ਟੀ ਤੋ ਬਾਅਦ ਪਤਾ ਲਗਾ ਕਿ ਇਹ ਸੰਵਾਦ ਨਾਜ਼ਬਨੀ ਨੀਸਾ ਦੀ ਧੀ ਨੇ ਕਹੇ। ਸਕੂਲ, ਮਾਪੀਆਂ ਤੇ ਅਧਿਆਪਕਾ ਤੇ ਧਾਰਾ 504(ਸ਼ਾਤੀ ਦੀ ਉਲਘੰਣਾ ਕਰਨ), 505(2) (ਨਫਰਤ ਪੈਦਾ ਕਰਨ), 124(1) (ਦੇਸ਼ ਦ੍ਰੋਹ), ੧੫੩(1) (ਵਿਵਾਦ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ) ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।