ਕੋਰੋਨਾ ਦੀ ਆਰਥਿਕ ਮਾਰ : ਜਲੰਧਰ ਦੇ ਮਾਡਲ ਟਾਊਨ ਦੀ ਨਿੱਕੂ ਪਾਰਕ ਦੇ 70 ਮੁਲਾਜ਼ਮਾਂ ‘ਚੋਂ 16 ਰਹਿ ਗਏ

0
701

ਜਲੰਧਰ . ਮਾਡਲ ਟਾਊਨ ਨਿੱਕੂ ਪਾਰਕ ਇਸ ਸਮੇਂ ਆਰਥਿਕ ਸੰਕਟ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸ ਦੇ 70 ਮੁਲਾਜਮਾਂ ਵਿਚੋਂ 54 ਦੀ ਛਾਂਟੀ ਕਰ ਦਿੱਤੀ ਗਈ ਹੈ ਤੇ ਹੁਣ ਸਿਰਫ਼ 16 ਮੁਲਾਜ਼ਮ ਹੀ ਕੰਮ ਤੇ ਆ ਰਹੇ ਹਨ। ਜਦੋਂਕਿ ਪਿਛਲੀ ਨਿੱਜੀ ਕਮੇਟੀ ਵਲੋਂ ਲਗਪਗ 8 ਮਹੀਨੇ ਹੋ ਗਏ ਹਨ, ਅਜੇ ਤਕ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਉਕਤ ਪਾਰਕ ਦੀ ਲੀਜ਼ ਖਤਮ ਹੋਣ ਦੇ ਬਾਅਦ ਨਿੱਕੂ ਪਾਰਕ ਸਰਕਾਰੀ ਕਬਜੇ ਵਿਚ ਹੈ ਅਤੇ ਉਸ ਦੀ ਨਵੀਂ ਰਜਿਸਟਰ ਹੋਈ ਮਾਡਲ ਟਾਊਨ ਚਿਲਡਰਨ ਪਾਰਤ ਦੀ ਕਮੇਟੀ ਦੇ ਚੇਅਰਮੈਨ ਤੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਨੇ ਦੱਸਿਆ ਕਿ ਜਦੋਂ ਨਿੱਕੂ ਪਾਰਕ ਦੇ ਨਾਮ ਤੇ ਨਿੱਜੀ ਹੱਥਾਂ ਵਿਚ ਉਕਤ ਪਾਰਕ ਚੱਲਦਾ ਸੀ ਤਾਂ ਉਸ ਸਮੇਂ ਉਸ ਦੇ ਰੱਖ-ਰਖਾਵ ਲਈ 82 ਮੁਲਾਜ਼ਮ ਕੰਮ ਕਰਦੇ ਸਨ ਅਤੇ ਇਸ ਦੇ ਬਾਅਦ ਜਦੋਂ ਲੌਕਡਾਊਨ ਹੋ ਗਿਆ ਤਾਂ 12 ਮੁਲਾਜ਼ਮਾਂ ਨੇ ਆਉਣਾ ਬੰਦ ਕਰ ਦਿੱਤਾ ਸੀ ਅਤੇ ਉਸ ਦੇ ਬਾਅਦ ਜਿਹੜੇ 70 ਮੁਲਾਜ਼ਮ ਰਹਿ ਗਏ ਹਨ, ਹੁਣ ਉਨ੍ਹਾਂ ਦੀ ਤਨਖਾਹ ਲਗਪਗ ਪੌਣੇ 5 ਲੱਖ ਬਣਦੀ ਹੈ ਅਤੇ ਉਨ੍ਹਾਂ ਵਿਚੋਂ ਕਈ ਮੁਲਾਜ਼ਮ ਪਾਰਕ ਬੰਦ ਹੋਣ ਕਾਰਨ ਕੰਮ ਤੇ ਨਹੀਂ ਰਹੇ ਹਨ।

ਪ੍ਰਸ਼ਾਸਨ ਨੇ ਖਰਚ ਘਟਾਉਣ ਲਈ ਹੁਣ ਕਰਮਚਾਰੀਆਂ ਨੂੰ ਵਾਰੀ-ਵਾਰੀ ਕੰਮ ਤੇ ਆਉਣ  ਲਈ ਕਿਹਾ ਜਾ ਰਿਹਾ ਹੈ ਭਾਵ ਕਿ ਕਰਮਚਾਰੀਆਂ ਨੂੰ ਮਹੀਨੇ ਵਿਚ 30 ਦਿਨ ਦੀ ਥਾਂ 15 ਦਿਨ ਲਈ ਆਉਣ ਲਈ ਕਿਹਾ ਗਿਆ ਹੈ ਤਾਂ ਜੋ ਪਾਰਕ ਦੇ ਬਜਟ ਵਿਚ ਬਚਤ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਨੇ ਅਕਤੂਬਰ 2019 ਵਿਚ ਪਾਰਕ ਦੀ ਲੀਜ਼ ਖਤਮ ਹੋਣ ਕਾਰਨ ਆਪਣੇ ਕਬਜੇ ਵਿਚ ਲਿਆ ਸੀ ਅਤੇ ਲਗਪਗ 4 ਮਹੀਨੇ ਲਗਾਤਾਰ ਚੱਲਣ ਦੇ ਬਾਅਦ ਪੰਜਾਬ ਵਿਚ ਕੋਰੋਨਾ ਕਾਰਨ ਲੌਕਡਾਊਨ ਹੋ ਗਿਆ ਜਿਸ ਕਾਰਨ ਪਾਰਕ ਬੰਦ ਹੋ ਗਿਆ ਅਤੇ ਉਸ ਦੀ ਆਮਦਨੀ ਵੀ ਬੰਦ ਹੋ ਗਈ ਹੈ।

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।