ਬੀਅਰ ਗ੍ਰਇਲਸ ਦੇ ਸ਼ੋ ਵਿਚ ਸੁਪਰਸਟਾਰ ਰਜਨੀਕਾਂਤ

0
491

ਕਰਨਾਟਕ. ਸੁਪਰਸਟਾਰ ਰਜਨੀਕਾਂਤ, ਬੀਅਰ ਗ੍ਰਇਲਸ ਦੇ ਸ਼ੋ ਮੈਨ ਵਰਸਸ ਵਾਈਲਡ ਤੇ ਨਜ਼ਰ ਆਉਣਗੇ। ਡਿਸਕਵਰੀ ਚੈਨਲ ਤੇ ਟੈਲੀਕਾਸਟ ਹੋਣ ਵਾਲੇ ਸ਼ੋ ਦੀ ਸ਼ੂਟਿੰਗ ਮੰਗਲਵਾਰ ਨੂੰ ਕਰਨਾਟਕ ਦੇ ਬਾਂਦੀਪੁਰ ਵਿਚ ਸ਼ੁਰੂ ਹੋ ਗਈ ਹੈ। ਫਾਰੈਸਟ ਵਿਭਾਗ ਨੇ ਸਪੈਸ਼ਲ ਗੈਸਟ ਨਾਲ 28 ਤੇ 30 ਜਨਵਰੀ ਨੂੰ ਛੇ-ਛੇ ਘੰਟੇ ਸ਼ੂਟ ਦੀ ਮੰਜ਼ੂਰੀ ਦੇ ਦਿੱਤੀ ਹੈ। ਨਾਲ ਹੀ ਸੂਤਰਾਂ ਤੋਂ ਖਬਰ ਮਿਲੀ ਹੈ ਕਿ 30 ਜਨਵਰੀ ਨੂੰ ਅਕਸ਼ੇ ਕੁਮਾਰ ਦੇ ਆਉਣ ਦੀ ਵੀ ਉਮੀਦ ਹੈ, ਜੋ ਇਸੇ ਸ਼ੂਟ ਵਾਸਤੇ ਆ ਰਹੇ ਹਨ। ਸ਼ੂਟਿੰਗ ਨਾਨ ਟੂਰੀਜ਼ਮ ਜ਼ੋਨ ਵਿਚ ਹੋਵੇਗੀ। ਸੁਪਰਸਟਾਰ ਰਜਨੀਕਾਂਤ, ਅਕਸ਼ੇ ਕੁਮਾਰ ਤੋ ਪਹਿਲਾਂ ਅਮਰੀਕੀ ਪ੍ਰਧਾਨ ਮੰਤਰੀ ਬਰਾਕ ਓਬਾਮਾ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿ ਇਸ ਸ਼ੋ ਦਾ ਹਿੱਸਾ ਬਣ ਚੁੱਕੇ ਹਨ, ਜਿਸ ਨੂੰ ਲੋਕਾਂ ਵੱਲੋ ਕਾਫੀ ਪਸੰਦ ਕੀਤਾ ਗਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।