ਅੰਮ੍ਰਿਤਸਰ ਦੇ ਕਸਟਮ ਚੌਕ ’ਤੇ ਚੱਲਦੀ ਐਕਟਿਵਾ ’ਤੇ ਬੀਅਰ ਦਾ ਕੈਨ ਫੜੀ ਨਜ਼ਰ ਆਇਆ ਪੁਲਿਸ ਮੁਲਾਜ਼ਮ

0
3

ਅੰਮ੍ਰਿਤਸਰ, 8 ਅਕਤੂਬਰ: ਅੰਮ੍ਰਿਤਸਰ ਦੇ ਕਸਟਮ ਚੌਕ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੇ ਚੱਲਦੀ ਐਕਟਿਵਾ ’ਤੇ ਸਵਾਰ ਇੱਕ ਪੁਲਿਸ ਮੁਲਾਜ਼ਮ ਹੱਥ ਵਿੱਚ ਬੀਅਰ ਦਾ ਕੈਨ ਫੜਿਆ ਹੋਇਆ ਨਜ਼ਰ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੀ ਘਟਨਾ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਹੈ।

ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮੁਲਾਜ਼ਮ ਦੇ ਇਸ ਤਰ੍ਹਾਂ ਸੜਕ ’ਤੇ ਜਾਂਦੇ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਮੁਲਾਜ਼ਮ ਨੇ ਬੀਅਰ ਪੀਤੀ ਹੋਈ ਸੀ ਜਾਂ ਨਹੀਂ ਅਤੇ ਨਾ ਹੀ ਉਸ ਦੀ ਪਛਾਣ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਹੈ।

ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲਿਸ ਵਿਭਾਗ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।