9ਵੀਂ ਜਮਾਤ ਦੀ ਵਿਦਿਆਰਥਣ 15 ਦਿਨਾਂ ਤੋਂ ਲਾਪਤਾ, ਪਰਿਵਾਰ ਬੋਲਿਆ – ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਅਣਪਛਾਤਾ

0
1054

ਹੁਸ਼ਿਆਰਪੁਰ | ਗੜ੍ਹਸ਼ੰਕਰ ਪੁਲਿਸ ਨੇ ਇਥੋਂ ਦੇ ਪਿੰਡ ਦੀ ਇਕ ਨਾਬਾਲਿਗਾ ਨੂੰ ਵਰਗਲਾ ਕੇ ਲਿਜਾਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ। ਉਸ ਦੀ ਵੱਡੀ ਲੜਕੀ ਦੀ ਉਮਰ 14 ਸਾਲ ਹੈ ਅਤੇ ਉਸ ਨੇ ਸਕੂਲ ਤੋਂ ਨੌਵੀਂ ਜਮਾਤ ਪਾਸ ਕੀਤੀ ਹੈ।

ਲੜਕੀ ਦੀ ਮਾਤਾ ਨੇ ਕਿਹਾ ਕਿ ਉਸ ਦੀ ਲੜਕੀ ਉਕਤ ਨੰਬਰ ਵਾਲੇ ਫੋਨ ‘ਤੇ ਕਿਸੇ ਨਾਲ ਗੱਲ ਕਰਦੀ ਸੀ। 7 ਮਾਰਚ ਨੂੰ ਉਹ ਕਿਸੇ ਨਾਲ ਚਲੀ ਗਈ। ਉਸ ਨੂੰ ਸ਼ੱਕ ਹੈ ਕਿ ਫੋਨ ਕਰਨ ਵਾਲਾ ਉਸ ਨੂੰ ਵਰਗਲਾ ਕੇ ਵਿਆਹ ਕਰਵਾਉਣ ਦੀ ਨੀਅਤ ਨਾਲ ਲੈ ਗਿਆ।