ਪੰਜਾਬ ’ਚ 942 ਵਣ ਵਿਭਾਗ ਕਰਮਚਾਰੀਆਂ ਨੂੰ ਮਿਲੀ ਨੌਕਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਵੰਡੇ ਨਿਯੁਕਤੀ ਪੱਤਰ

0
228

ਚੰਡੀਗੜ੍ਹ 30 ਜੁਲਾਈ 2025 । –ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ’ਚ ਆਯੋਜਿਤ ਸਮਾਰੋਹ ਦੌਰਾਨ ਵਣ ਅਤੇ ਵਨਜੀਵ ਸੰਰੱਖਣ ਵਿਭਾਗ ਦੇ 942 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। 11:30 ਵਜੇ ਸ਼ੁਰੂ ਹੋਏ ਪ੍ਰੋਗਰਾਮ ‘ਚ ਮੁੱਖ ਮੰਤਰੀ ਮਾਨ ਨੇ ਹਰ ਇਕ ਕਰਮਚਾਰੀ ਨੂੰ ਨਿਜੀ ਤੌਰ ’ਤੇ ਨਿਯੁਕਤੀ ਪੱਤਰ ਸੌਂਪ ਕੇ ਉਨ੍ਹਾਂ ਦਾ ਹੋਂਸਲਾ ਵਧਾਇਆ। ਇਸ ਮੌਕੇ ਕਰਮਚਾਰੀਆਂ ‘ਚ ਵੀ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ ।

ਸਮਾਰੋਹ ਦੌਰਾਨ, ਇੱਕ ਕਰਮਚਾਰੀ ਨੇ ਨੌਕਰੀ ਮਿਲਣ ਦੀ ਖੁਸ਼ੀ ਵਿਚ ਮੁੱਖ ਮੰਤਰੀ ਮਾਨ ਲਈ ਸ਼ਾਇਰੀ ਪੇਸ਼ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਤੰਜ਼ ਵੀ ਕੱਸੇ । ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਮਾਨ ਨੇ ਕਿਹਾ, “ਅੱਜ ਜੋ ਕੰਮ ਹੋ ਰਿਹਾ ਹੈ, ਉਹ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ।

ਉਨ੍ਹਾਂ ਅੱਗੇ ਕਿਹਾ, “ਸਰਕਾਰਾਂ ਦਾ ਕੰਮ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ, ਪਰ ਪਿਛਲੀਆਂ ਸਰਕਾਰਾਂ ਨੇ ਪਹਿਲਾਂ ਆਪਣੇ ਪਰਿਵਾਰਾਂ ਦੇ ਪੇਟ ਭਰੇ ਤੇ ਫਿਰ ਬਾਅਦ ‘ਚ ਲੋਕਾਂ ਬਾਰੇ ਸੋਚਿਆ ।

ਮੁੱਖ ਮੰਤਰੀ ਨੇ ਸ਼ਾਇਰੀ ਰਾਹੀਂ ਕੱਸਿਆ ਤੰਜ – “ਜਿਸ ਦੇਸ਼ ਦਾ ਰਾਜਾ ਵਪਾਰੀ, ਉਸ ਦੇਸ਼ ਦੀ ਜਨਤਾ ਭਿਖਾਰੀ।”