ਜਲੰਧਰ | ਪਾਬੰਦੀਆਂ ਦੇ ਬਾਵਜੂਦ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਹੀ ਵੱਧਦੀ ਜਾ ਰਹੀ ਹੈ। ਵੀਰਵਾਰ ਸ਼ਾਮ ਤੱਕ ਇੱਕ ਦਿਨ ‘ਚ ਪਹਿਲੀ ਵਾਰ 901 ਕੋਰੋਨਾ ਕੇਸ ਸਾਹਮਣੇ ਆਏ। 12 ਮਰੀਜਾਂ ਦੀ ਮੌਤ ਵੀ ਹੋ ਗਈ।
ਜਲੰਧਰ ‘ਚ ਹੁਣ ਤੱਕ 47355 ਲੋਕਾਂ ਨੂੰ ਕੋਰੋਨਾ ਹੋ ਚੁੱਕਿਆ ਹੈ ਅਤੇ 1134 ਦੀ ਮੌਤ ਹੋ ਚੁੱਕੀ ਹੈ।
ਸਿਹਤ ਵਿਭਾਗ ਮੁਤਾਬਿਕ 11 ਮੌਤਾਂ 5 ਮਈ ਨੂੰ ਜਦਕਿ 1 ਮੌਤ 6 ਮਈ ਨੂੰ ਹੋਈ ਹੈ। ਮਰਨ ਵਾਲਿਆ ‘ਚ 22 ਸਾਲ ਦੀ ਕੁੜੀ ਤੋਂ ਲੈ ਕੇ 84 ਸਾਲ ਦਾ ਬਜੁਰਗ ਤੱਕ ਸ਼ਾਮਿਲ ਹਨ।
ਅਪ੍ਰੈਲ ਮਹੀਨੇ ਵਿੱਚ 18 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਦੇ ਸਭ ਤੋਂ ਵੱਧ ਪਾਜੀਟਿਵ ਮਾਮਲੇ ਸਾਹਮਣੇ ਆਏ ਸਨ।
ਸਿਹਤ ਵਿਭਾਗ ਤੋਂ ਮਿਲੇ ਡਾਟਾ ਮੁਤਾਬਿਕ ਵੀਰਵਾਰ ਦਾ ਆਂਕੜਾ ਇਸ ਕਰਕੇ ਵੀ ਜਿਆਦਾ ਹੈ ਕਿਉਂਕਿ ਇਸ ਵਿੱਚ 1 ਮਈ ਨੂੰ ਲਏ ਸੈਂਪਲ, ਸਰਕਾਰੀ ਲੈਬ ਤੋਂ 3 ਅਤੇ 4 ਮਈ ਦੇ ਸੈਂਪਲਾਂ ਦੀ ਰਿਪੋਰਟ ਵੀ ਸ਼ਾਮਿਲ ਹੈ।
ਇਹ ਕੋਰੋਨਾ ਕੇਸ ਆਦਮਪੁਰ, ਫਿਲੌਰ, ਗੁਰਾਇਆ, ਸ਼ਾਹਕੋਟ, ਨੂਰਮਹਿਲ ਅਤੇ ਨਕੋਦਰ ਤੋਂ ਹਨ।
ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚੋਂ ਬਸਤੀ ਦਾਨਿਸ਼ਮੰਦਾ, ਬਸਤੀ ਗੁਜਾ, ਬਸਤੀ ਸ਼ੇਖ, ਦਿਲਬਾਗ ਨਗਰ, ਬਸਤੀ ਪੀਰ ਦਾਦ, ਮਾਈ ਹੀਰਾ ਗੇਟ, ਚੌਂਕ ਸੂਦਾਂ ਤੋਂ ਆਏ ਹਨ। ਸਿਹਤ ਵਿਭਾਗ ਕੋਲ ਵੀਰਵਾਰ ਨੂੰ ਕੋਰੋਨਾ ਵੈਕਸੀਨ ਦੀ 10 ਹਜਾਰ ਡੋਜ਼ ਪਹੁੰਚ ਗਈ ਹੈ। ਵੀਰਵਾਰ ਨੂੰ ਟੀਕਾਕਰਣ ਹੋਵੇਗਾ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।