ਜਲੰਧਰ. ਮੰਗਲਵਾਰ ਸਵੇਰੇ ਜਲੰਧਰ ਵਿੱਚ ਕੋਰੋਨਾ ਦੇ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਜ਼ਿਲ੍ਹੇ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ 135 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ ਸਨ।
ਜਲੰਧਰ ਸ਼ਹਿਰ ਤੋਂ ਕੋਰੋਨਾ ਵਾਇਰਸ ਦੇ 4 ਹੋਰ ਮਾਮਲੇ ਜੋ ਸਾਹਮਣੇ ਆਏ ਹਨ, ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਣ ਵਾਲੇ ਸ਼ਰਧਾਲੂ ਹਨ। ਉਨ੍ਹਾਂ ਨੂੰ ਮੈਰੀਟੋਰੀਅਸ ਸਕੂਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਸ ਨੂੰ ਆਇਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਹੁਣ ਜਲੰਧਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 135 ਹੋ ਗਈ ਹੈ।
ਸ਼ਹਿਰ ਵਿਚ ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ ਵਿਚੋਂ 3 ਡੱਲੇਵਾਲ ਪਿੰਡ ਦੇ ਹਨ, ਜਿਨ੍ਹਾਂ ਵਿਚ 2 ਪੁਰਸ਼ ਤੇ 1 ਔਰਤ ਹੈ। ਇਹ ਤਿੰਨੇ ਮਰੀਜ਼ ਨੰਦੇੜ ਸਾਹਿਬ ਤੋਂ ਸ਼ਰਧਾਲੂ ਹਨ।
ਇਕ ਮਰੀਜ਼ ਸ਼ਾਹਕੋਟ ਅਧੀਨ ਆਉਂਦੇ ਪਿੰਡ ਗਿੱਲੜਾਂ ਦਾ ਰਹਿਣ ਵਾਲਾ ਹੈ ਜੋ ਕਿ ਮਹਾਰਾਸ਼ਟਰ ਵਿਚ ਕਟਾਈ ਲਈ ਗਈ ਕੰਬਾਈਨ ਦਾ ਡਰਾਈਵਰ ਹੈ।
1 ਮਰੀਜ਼ ਅਰਬਨ ਅਸਟੇਟ ਫੇਸ ਦੋ ਨਾਲ ਲੱਗਦੇ ਪਿੰਡ ਫੋਲੜੀਵਾਲ ਦਾ 22 ਸਾਲਾ ਨੌਜਵਾਨ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਕੋਰੋਨਾ ਦੇ 7 ਮਰੀਜ਼ਾ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਨ੍ਹਾਂ ਵਿਚ ਆਦਮਪੁਰ ਦੀ ਨਵੀਂ ਕਲੋਨੀ ਵਿਚ ਰਹਿਣ ਵਾਲਾ 57 ਸਾਲਾ ਆਦਮੀ, ਸ਼ਾਹਕੋਟ ਦੇ ਪਿੰਡ ਜਾਨੀਆ ਦਾ 54 ਸਾਲਾ ਵਿਅਕਤੀ, ਨਾਲ ਲੱਗਦੇ ਸਲੇਮਪੁਰ ਖੇਤਰ ਵਿਚ ਗੁਰੂ ਰਾਮਦਾਸ ਨਗਰ ਦਾ ਇਕ 50 ਸਾਲਾ ਵਿਅਕਤੀ ਅਤੇ ਪੀਏਪੀ ਕੈਂਪਸ ਵਿਚ ਰਹਿਣ ਵਾਲੀ ਇਕ 50 ਸਾਲਾ ਔਰਤ ਸ਼ਾਮਲ ਹੈ।