ਜਲੰਧਰ ‘ਚ ਆਏ ਕੋਰੋਨਾ ਦੇ 85 ਨਵੇਂ ਕੇਸ, ਗਿਣਤੀ ਹੋਈ 3562, ਇਕ ਮੌਤ ਵੀ ਹੋਈ

0
525

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੇ ਅੰਕੜੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਾਵਾਰ ਨੂੰ ਕੋਰੋਨਾ ਦੇ ਨਾਲ ਇਕ ਮੌਤ ਤੇ 85 ਕੇਸ ਵੀ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3562 ਹੋ ਗਈ ਹੈ। ਕੱਲ੍ਹ ਵੀ ਕੋਰੋਨਾ ਦੇ 174 ਮਾਮਲੇ ਸਾਹਮਣੇ ਆਏ ਸੀ ਤੇ 4 ਮੌਤਾਂ ਵੀ ਹੋ ਗਈਆਂ ਸਨ। ਹੁਣ ਤੱਕ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 89 ਹੋ ਗਈ ਹੈ। ਜ਼ਿਲ੍ਹੇ ਵਿਚ ਨਵੀਂ ਬਣੀ ਲੈਬੋਟਰੀ ਵਿਚੋਂ ਵੀ ਕੋਰੋਨਾ ਦੇ ਟੈਸਟ ਹੋ ਕੇ ਰਿਪੋਰਟਾਂ ਸਾਹਮਣਾ ਆ ਰਹੀਆਂ ਹਨ।