ਫਿਰੋਜ਼ਪੁਰ ‘ਚ ਇਕੋ ਦਿਨ ਗਾਇਬ ਹੋਈਆਂ 3 ਲੜਕੀਆਂ, ਪੁਲਿਸ ਸੀਸੀਟੀਵੀ ਖੰਗਾਲਣ ‘ਚ ਜੁਟੀ

0
1920

ਫਿਰੋਜ਼ਪੁਰ, 23 ਜਨਵਰੀ| ਫਿਰੋਜ਼ਪੁਰ ਦੇ ਗੋਲਬਾਗ ਦੀ ਬਸਤੀ ਸੋਕੜ ਨਹਿਰ ਵਿੱਚ ਪਰਵਾਸੀ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਇਕੋ ਦਿਨ ਅਚਾਨਕ ਲਾਪਤਾ ਹੋ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਾਂ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀਆਂ ਲੜਕੀਆਂ ਰੋਜ਼ਾਨਾ ਕਬਾੜ ਚੁਗਣ ਲਈ ਜਾਂਦੀਆਂ ਸਨ ਅਤੇ ਜਦ ਉਹ ਘਰ ਵਾਪਿਸ ਨਾ ਆਈਆਂ ਤਾਂ ਉਨ੍ਹਾਂ ਬਹੁਤ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀਆਂ ਕਿਤੇ ਨਹੀਂ ਮਿਲੀਆਂ।

ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰਾਂ ਨੇ ਦੱਸਿਆ ਕਿ ਅੱਜ ਤਿੰਨ ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਲੜਕੀਆਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੜਕੀਆਂ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ।

ਦੂਸਰੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੋਲਬਾਗ ਦੇ ਰਹਿਣ ਵਾਲੇ ਕੁੱਝ ਪਰਵਾਸੀ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਲਾਪਤਾ ਹੋਈਆਂ ਹਨ ਅਤੇ ਪਰਿਵਾਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ। ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।