ਬੇਨਿਯਾਮੀਆਂ ਕਾਰਨ 8 ਰਾਈਸ ਮਿੱਲਾਂ ਨੂੰ ਕੀਤਾ ਬਲੈਕਲਿਸਟ, ਪੜ੍ਹੋ ਵਜ੍ਹਾ

0
581

ਚੰਡੀਗੜ੍ਹ | ਭ੍ਰਿਸ਼ਟਾਚਾਰ ਖਿਲਾਫ਼ ਸਖ਼ਤ ਕਦਮ ਚੁੱਕਦੇ ਹੋਏ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਪੰਜਾਬ ਵੱਲੋਂ ਮੈਸ. ਓਂਕਾਰ ਰਾਈਸ ਗ੍ਰਾਮ ਉਦਯੋਗ ਯੂਨਿਟ-2, ਪਿੰਡ ਚੈਹਿਲਾਂ, ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਜਾਅਲੀ ਦਸਤਾਵੇਜ਼ ਜਮ੍ਹਾ ਕਰਵਾ ਕੇ ਆਪਣੀ ਮਿਲਿੰਗ ਕਪੈਸਟੀ ਵਧਾ ਕੇ ਰਜਿਸਟਰੇਸ਼ਨ ਕਰਵਾਉਣ ਦਾ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਕਸਟਮ ਮਿਲਿੰਗ ਪਾਲਿਸੀ 2022-23 ਅਨੁਸਾਰ ਕਾਰਵਾਈ ਕਰਦੇ ਹੋਏ ਇਸ ਮਿੱਲ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ।

ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਭਾਗ ਵਲੋਂ ਮੈਸ. ਓਂਕਾਰ ਰਾਈਸ ਗ੍ਰਾਮ ਉਦਯੋਗ ਯੂਨਿਟ-2, ਪਿੰਡ ਚੈਹਿਲਾਂ ਦੇ ਹਿੱਸੇਦਾਰਾਂ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਉਕਤ ਮਿੱਲ ਦੇ ਹਿੱਸੇਦਾਰ ਹੋਰ 7 ਮਿੱਲਾਂ ਵਿਚ ਵੀ ਹਿੱਸੇਦਾਰ ਸਨ ਅਤੇ ਵਿਭਾਗ ਵਲੋਂ ਕਸਟਮ ਮਿਲਿੰਗ ਪਾਲਿਸੀ 2022-23 ਅਨੁਸਾਰ ਕਾਰਵਾਈ ਕਰਦੇ ਹੋਏ ਇਨ੍ਹਾਂ 7 ਮਿੱਲਾਂ ਨੂੰ ਵੀ ਡਿਫਾਲਟਰ ਘੋਸ਼ਿਤ ਕਰ ਦਿੱਤਾ ਗਿਆ ਹੈ। ਇਨ੍ਹਾਂ ਮਿੱਲਾਂ ਵਿਚ ਰੱਖੇ ਝੋਨੇ ਨੂੰ ਦੂਸਰੀਆਂ ਮਿੱਲਾਂ ਵਿਚ ਸ਼ਿਫਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।